ਸਿੱਖ ਕੌਮ

5/5 - (1 vote)

ਭੁੱਲ ਜਾਣ ਜੋ ਵੀ ਦਬਾਉਣਾ ਚਾਉਂਦੇ ਨੇ, ਏ ਸਿੱਖ ਕੌਮ ਆ ਕਿਸੇ ਤੋਂ ਦੱਬਦੀ ਨਹੀਂ।

ਪਹਿਲਾਂ ਪਿਆਰ ਨਾਲ ਹੱਕ, ਨਹੀਂ ਤਾਂ ਖੋ ਕੇ ਲੈ ਲਵੇ,ਝੋਲੀ ਝਾਲੀ ਕਿਸੇ ਅੱਗੇ ਅੱਡਦੀ ਨਹੀਂ।

=================#===================

ਉਥੇ ਖੜਦੇ ਪੰਜਾਬੀ, ਜਿਥੇ ਖ਼ੜੇ ਕੋਈ ਨਾ,ਰੀਸ ਅਜੇ ਤਾਂਈ, ਏਨਾਂ ਦੀ ਕਿਸੇ ਤੋ ਹੋਈ ਨਾ।

ਚਾਹੇ ਗੋਲੀਆਂ, ਚਾਹੇਂ ਬੰਬ ਹੋਣ ਵਰਦੇ, ਮੈਦਾਨ ਸ਼ੱਡ ਕੇ ਕਦੇ ਪਿੱਛੇ ਭੱਜਦੀ ਨਹੀਂ।

ਭੁੱਲ ਜਾਣ ਜੋ ਵੀ ਦਬਾਉਣਾ ਚਾਹੁੰਦੇ ਨੇ,ਏ ਸਿੱਖ ਕੌਮ ਆ, ਕਿਸੇ ਤੋਂ ਦੱਬਦੀ ਨਹੀਂ।

======================================

ਕੋਈ ਜਿਸਨੂੰ ਭੁਲੇਖਾ, ਇਤਿਹਾਸ ਫਰੋਲ ਵੇਖ ਲੋ,ਨਿੰਬਾਏ ਪੰਜਾਬੀਆਂ ਨੇ, ਕਿਥੇ ਕਿਥੇ ਰੋਲ਼ ਵੇਖ ਲੋ।

ਵੈਰੀ ਮੱਥਾਂ ਲਾਕੇ ਏਨਾਂ ਨਾਲ ਨਹੀਂ ਬੱਚਦਾ, ਚਾਹੇਂ ਪਤਾਲ਼ ਚ ਵੀ ਲੁਕੇ,ਪਿੱਛਾ ਛੱਡਦੀ ਨਹੀਂ।

ਭੁੱਲ ਜਾਣ ਜੋ ਵੀ ਦਬਾਉਣਾ ਚਾਹੁੰਦੇ ਨੇ,ਏ ਸਿੱਖ ਕੌਮ ਆ ਕਿਸੇ ਤੋਂ ਦੱਬਦੀ ਨਹੀਂ।

======================================

ਪੂਰੀ ਦੁਨੀਆਂ ਹੈਂ ਜਾਂਣਦੀ,ਏ ਕੌਂਮ ਹੈ ਦਲੇਰ ਜੀ, ਡਰਦੇ ਨੇ,ਕਦੇ ਤਾਇਉ ਸਾਡੇ,ਕੀਤੇ ਕੁੱਝ ਸ਼ੇਰ ਜੀ।

ਪੰਜਾਬੀਆਂ ਦੀ ਹੈ ਸਿਰ ਉੱਤੇ ਪੱਗ ਤਾਜ਼, ਟੌਹਰ ਵੇਖਣੇ ਚ ਪੂਰੀ,ਨਾ ਕਿਤੇ ਹੋਰ ਲੱਭਦੀ ਨਹੀਂ।

ਭੁੱਲ ਜਾਣ ਜੋ ਵੀ ਦਬਾਉਣਾ ਚਾਹੁੰਦੇ ਨੇ, ਏ ਸਿੱਖ ਕੌਮ ਆ ਕਿਸੇ ਤੋਂਂ ਦੱਬਦੀ ਨਹੀਂ।

ਸਿੱਖ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment