ਸਰੋਵਰ ਦੀ ਸੇਵਾ

5/5 - (1 vote)

“ਬਾਈ ਘਰੇਂ ਆ”, ਬਾਰ ਚ ਖੜ੍ਹੇ ਪੰਜ ਸੱਤ ਸੇਵਾਦਾਰਾਂ ਚੋਂ ਇੱਕ ਨੇ
ਬੂਹੇ ਤੇ ਹੱਥ ਮਾਰ ਕੇ ਕਿਹਾ। “ਹਾਂ ਘਰੇਂ ਈ ਆ” ਛੋਟੂ ਰਾਮ ਨੇ ਤੇੜ ਧੋਤੀ ਕੱਸਦੇ ਹੋਏ ਬਾਰ ਵੱਲ ਨੂੰ ਆਉਂਦੇ ਨੇ ਕਿਹਾ। “ਹਾਂ ਦੱਸੋ ਕਿਵੇਂ ਆਏ” “ਅਸੀਂ ਜੀ, ਸਰੋਵਰ ਵਾਸਤੇ ਸੇਵਾ ਲੈਣ ਆਏ ਸੀ। ਸੰਗਤਾਂ ਦੇ ਸਹਿਯੋਗ ਨਾਲ ਤਲਾਬ ਬਣਾਉਣਾ ਗੁਰਦੁਆਰਾ ਸਾਹਿਬ,
ਜਿੱਥੇ ਸੰਗਤਾਂ ਮੱਸਿਆ ਪੁੰਨਿਆਂ
ਇਸ਼ਨਾਨ ਕਰਿਆ ਕਰਨਗੀਆਂ। ਤੁਹਾਡਾ ਵੀ ਇਸ ਸੇਵਾ ਵਿੱਚ ਹਿੱਸਾ ਪਵਾਉਣਾ “.
ਹੱਥ ਚ ਫੜੀ ਕਾਪੀ ਵਾਲਾ ਬੋਲਿਆ। “ਜੋ ਸ਼ਰਧਾ ” ਛੋਟੂ ਅੱਗੋਂ ਅੱਕਿਆ ਪਿਆ ਸੀ ਕਿਉਂਕਿ ਹੁਣੇ ਧਰਮਸ਼ਾਲਾ ਵਾਲੇ ਪੈਸੇ ਲੈ ਕਿ ਗਏ ਸੀ। ਕੋਈ ਨਾ ਕੋਈ ਰੋਜ਼ ਹੀ ਹੱਥ ਚ ਖੱਟੀ ਕਾਪੀ ਫ਼ੜ ਕੇ ਮੰਗਣ ਆ ਜਾਂਦਾ, ਕੀਹਨੂੰ ਬੰਦਾ ਉਗਰਾਹੀ ਦੇਵੇ,
ਕੀਹਨੂੰ ਮੋੜੇ “ਪਾਉ ਜੀ ਹਿੱਸਾ ਸਰੋਵਰ ਚ ਕੁਝ ਨਾ ਕੁਝ” ਦੋ ਤਿੰਨ ਇੱਕਠੀਆਂ ਹੀ ਅਵਾਜ਼ਾਂ ਆਈਆਂ। ਛੋਟੂ ਰਾਮ ਅੰਦਰ ਗਿਆ ਤੇ ਪਾਣੀ ਦੀ ਬਾਲਟੀ ਭਰ ਲਿਆਇਆ।
ਕਹਿਣ ਲੱਗਿਆ “ਆਹ ਲਓ ਜੀ ਮੇਰੇ ਹਿੱਸੇ ਦਾ ਪਾਣੀ ਪਾ ਦਿਓ ਸਰੋਵਰ ਚ”, ਸਾਰੇ ਬੜੇ ਹੈਰਾਨ
ਕਹਿੰਦੇ ਪਾਣੀ ਨੀ ਪੈਸੇ ਚਾਹੀਦੇ ਆ, ਛੋਟੂ ਕਹਿਣ ਲੱਗਿਆ
ਕਮਲਿਓ ਇਸ਼ਨਾਨ ਪਾਣੀ ਨਾਲ ਕਰੀਦਾ ਕਿ ਪੈਸਿਆਂ ਨਾਲ।
ਇਹ ਕਹਿ ਕੇ ਛੋਟੂ ਨੇ ਬਾਰ ਭੇੜ ਲਿਆ ਤੇ ਸੇਵਾਦਾਰ ਪਾਣੀ ਪਾਣੀ
ਹੋ ਕੇ ਅੱਗੇ ਤੁਰ ਪਏ।

 

Pani
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment