ਸਮਾਂ ਬਲਵਾਨ

5/5 - (5 votes)

ਸਮਾਂ ਬਲਵਾਨ

ਕੱਚਾ ਰਾਹ ਹਮੇਸ਼ਾ ਤਿਲਕਣਾ ਲਿਖਿਆ ਤਾਕਿ ਜਿੰਦਗੀ ਦਾ ਘੇਰਾ ਹਮੇਸ਼ਾ ਬਣਿਆ ਰਹੇ। ਮਜਬੂਰੀ ਹੋ ਤਾਂ ਭਿੱਖ ਦਾ ਸਹਾਰਾ ਵੀ ਲੈਣਾ ਪਹਿ ਜਾਂਦਾ ਤੇ ਸਮੇਂ ਦੀ ਚਾਲ ਨੂੰ ਸਮਝਣਾ। ਜਿਸ ਹੱਥ ਕਿਤਾਬ ਹੋਣੀ ਚਾਹੀਦੀ ਹੈ ਅੱਜ ਉਸ ਹੱਥ ਪੈੱਨ ਨਜਰ ਆਉਂਦਾ ਹੈ ਲੇਕਿਨ ਉਹ ਪੈੱਨ ਸਾਨੂੰ ਜਿੰਦਗੀ ਸਿਖਾਉਂਦਾ ਹੈ। ਹਰ ਮੋੜ ਉੱਤੇ ਗ਼ਰੀਬ ਦਿਖਾਈ ਦੇਣਗੇ ਤੇ ਉਹ ਕੁਝ ਨਾ ਕੁਝ ਹੱਥ ਵਿੱਚ ਲੈ ਕੇ ਖੜ੍ਹੇ ਹੋਣਗੇ। ਨਿੱਕੇ ਨਿੱਕੇ ਜਵਾਕ ਨੰਗੇ ਪੈਰੀ ਤੁਰਦੇ ਦਿਖਾਈ ਦੇਣਗੇ। ਉਹਨਾਂ ਦੀਆਂ ਮਾਵਾਂ ਠੰਢੀ ਛਾਂ ਹੇਠ ਬਹਿ ਗੁਬਾਰੇ ਤਿਆਰ ਕਰਦੀਆਂ ਹੋਣਗੀਆਂ। ਬੱਚੇ ਦੇ ਮਨ ਅੰਦਰ ਇੱਛਾ ਸ਼ਕਤੀ ਖ਼ਤਮ ਕਰ ਦਿੱਤੀ ਜਾਂਦੀ ਹੈ। ਹੌਲੀ ਹੌਲੀ ਸਮਾਂ ਵੀ ਖੇਡ ਤਮਾਸ਼ਾ ਬਣ ਕੇ ਰਹਿ ਜਾਂਦਾ ਹੈ।

ਚਾਰ ਦਿਨ ਪਹਿਲਾ ਇੱਕ ਗੁੱਡੀ ਹੱਥ ਪੈੱਨ ਫੜ੍ਹੀ ਖੜ੍ਹੀ ਸੀ। ਉਸਦੇ ਚਿਹਰੇ ਦੀ ਮਾਸੂਮੀਅਤ ਬਾਖੂਬੀ ਨਜਰੀ ਆ ਰਹੀ ਸੀ। ਇੱਕ ਪਾਸੇ ਖੜ੍ਹ ਉਹ ਕੀ ਸੋਚਦੀ ਇਸ ਬਾਰੇ ਕੋਈ ਨਹੀਂ ਜਾਣਦਾ। ਜਦੋਂ ਉਸਦੇ ਨੇੜ੍ਹ ਹੋਈਏ ਤਾਂ ਉਸਦਾ ਧਿਆਨ ਹਰ ਇੱਕ ਸਖਸ਼ ਉੱਤੇ ਜਾਂਦਾ ਤੇ ਪੈੱਨ ਵੇਚਣ ਤੋਂ ਮਜਬੂਰ ਹੋ ਉਹਨਾਂ ਪਿੱਛੇ ਪਿੱਛੇ ਚੱਲਦੀ। ਕੰਕਰ ਪੈਰੀ ਹੇਠ ਵਾਰ ਵਾਰ ਆਉਂਦੇ ਪਰ ਉਸ ਗੁੱਡੀ ਨੂੰ ਸਿਰਫ਼ ਆਪਣੀ ਮਾਂ ਭੈਣ ਦਾ ਢਿੱਡ ਭਰਨ ਲਈ ਤੁਰਨਾ ਆਉਂਦਾ। ਉਹ ਹਮੇਸ਼ਾ ਹੀ ਉਸ ਥਾਂ ਦਿਖਾਈ ਦਿੰਦੀ ਜਿਸ ਥਾਂ ‘ ਤੇ ਭੀੜ੍ਹ ਉਸਨੂੰ ਲਾਹਨਤਾਂ ਪਾ ਬਹੁਤ ਖੂਬ ਜਿੰਦਗੀ ਜਿਊਣੀ ਸਿਖਾਉਂਦੀ ਹੈ। ਧੁੱਪ ਦੀ ਕਿਰਨ ਜਦੋਂ ਉਸਦੇ ਅੱਖੀ ਪਹਿੰਦੀ ਇੰਝ ਲੱਗਦਾ ਉਹ ਸਮੇਂ ਦੀ ਖੇਡ ਨੂੰ ਤਮਾਸ਼ੇ ਵਾਂਗ ਪੂਰਾ ਕਰ ਲਉਗੀ।

ਮਾਂ ਦਾ ਰਿਸ਼ਤਾ ਦੁੱਧ ਤੋਂ ਸ਼ੁਰੂ ਹੋਇਆ ਜਿੰਨੇ ਸੀਨੇ ਲਾ ਢਿੱਡ ਭਰਿਆ। ਇੱਕ ਜੰਮ ਦੋ ਜੰਮ ਪਰ ਮਾਂ ਆਪਣੀ ਜਾਨ ਤੋਂ ਵੱਧ ਪਿਆਰ ਆਪਣੀ ਔਲਾਦ ਨੂੰ ਕਰਦੀ ਤੇ ਉਹ ਕਿਸੇ ਵੀ ਹੱਦ ਤੱਕ ਜਿਊਣ ਦੀ ਕੋਸ਼ਿਸ਼ ਕਰਦੀ। ਉਸ ਮਾਂ ਦੇ ਕੋਲ਼ ਤਿੰਨ ਬੱਚੇ ਸੀ। ਨਿੱਕਾ ਜਵਾਕ ਹਮੇਸ਼ਾ ਉਸਦੀ ਗੋਦੀ ਚੜ੍ਹ ਦੀਖਿਆ ਤੇ ਦੂਜਾ ਗੁੱਡੀ ਜਿਸਦੇ ਹੱਥ ਹਮੇਸ਼ਾ ਪੈੱਨ ਗੁਬਾਰੇ ਵੇਚਣ ਲਈ ਦਿਖਾਈ ਦਿੱਤੇ,ਉੱਤੋ ਅਖ਼ਿਰ ਭੈਣ ਦੀ ਮਾਸੂਮੀਅਤ ਕੱਲੀ ਖੜ੍ਹ ਹੱਥ ਫੜ੍ਹੇ ਪੈੱਨ ਨਾਲ ਪੇਸ਼ ਆਈ। ਮਾਂ ਦਾ ਰਿਸ਼ਤਾ ਉਸ ਪ੍ਰਤੀ ਕਾਫ਼ੀ ਅਹਿਮੀਅਤ ਦਿੰਦਾ ਹੈ। ਗੁੱਡੀ ਆਪਣੀ ਜਿੰਦਗੀ ਜਿਊਣਾ ਚਾਉਂਦੀ ਪਰ ਉਹ ਗ਼ਰੀਬ ਹੋਣ ਕਰਕੇ ਬੇਬਸ ਹੈ।

ਜਿੰਦਗੀ ਵਿੱਚ ਇੱਕ ਗ਼ਰੀਬ ਦਾ ਹੋਣਾ ਲਾਜਮੀ ਹੋਣ ਵਾਲੀ ਗੱਲ ਹੈ। ਕੋਈ ਥਾਂ ਇੰਝ ਹੁੰਦੀ ਹੈ ਜਿੱਥੇ ਗ਼ਰੀਬ ਦਾ ਵੱਸਿਆ ਘਰ ਵੀ ਉਜਾੜ ਕਰ ਦਿੱਤਾ ਜਾਂਦਾ। ਜਿੰਦਗੀ ਜਿਊਣ ਦਾ ਢੰਗ ਇੱਕ ਗ਼ਰੀਬ ਮਾਂ ਦੀ ਔਲਾਦ ਨੂੰ ਵੇਖ ਕੀਤਾ ਜਾ ਸਕਦਾ,ਉਹ ਆਪਣੀ ਮਾਂ ਦਾ ਦਿਲ ਨਹੀਂ ਦਖਾਉਂਦੇ ਹਨ। ਜਿੰਦਗੀ ਦੇ ਰੰਗ ਹਮੇਸ਼ਾ ਹੀ ਬਦਲਦੇ ਰਹਿੰਦੇ ਹਨ। ਕਈ ਵਾਰ ਜਿੰਦਗੀ ਧਕੇਲਣਾ ਬਾਖੂਬੀ ਸਹੀ ਸਮਝਦੀ ਹੈ ਪਰ ਕੁਝ ਲੋਕ ਅਣਜਾਣ ਹਨ ਇਸ ਪਰਦੇ ਤੋਂ ਜਿੱਥੇ ਉਸਦਾ ਭਵਿੱਖ ਸ੍ਵਰਨਾ ਹੁੰਦਾ ਹੈ। ਸਮਾਂ ਆਪਣੀ ਚਾਲ ਫੜ੍ਹ ਹੀ ਚੱਲਦਾ ਹੈ ਤੇ ਕਿਸੇ ਨੂੰ ਆਪਣਾ ਨਹੀਂ ਮੰਨਦਾ।

ਗੁੱਡੀ ਦੇ ਸਿਰ ਉੱਤੇ ਜਿੰਦਗੀ ਬਹੁਤ ਵੱਡੀ ਹੈ ਜਿਸਨੂੰ ਕੁਝ ਸਮੇਂ ਦਾ ਖੇਡ ਕਿਹਾ ਜਾ ਸਕਦਾ ਤੇ ਕੁਝ ਸਮੇਂ ਦਾ ਹਾਣੀ। ਗੁੱਡੀ ਪੈਰਾਂ ਨੰਗੀ ਠੰਢ ਵਿੱਚ ਖੜ੍ਹੀ ਆਉਂਦੇ ਜਾਂਦੇ ਇਨਸਾਨਾਂ ਵੱਲ ਵੇਖਦੀ ਹੋਈ ਇੱਕੋ ਪੁਕਾਰ ਲਾ ਆਖਦੀ,” ਬਈਆ..! ਬਈਆ..! ਦੱਸ ਕਾ ਪੈੱਨ ਲੇਲੋ।” ਗੁੱਡੀ ਦੇ ਸ਼ਬਦ ਮੇਰੇ ਹਮੇਸ਼ਾ ਹੀ ਕੰਨੀ ਆ ਪੈਂਦੇ ਹਨ। ਮੇਰਾ ਉਸ ਮੋੜ ਉੱਤੋ ਅਕਸਰ ਆਉਣਾ ਜਾਣਾ ਹੁੰਦਾ ਹੈ। ਮੈ ਹਮੇਸ਼ਾ ਦੀ ਤਰ੍ਹਾਂ ਗੁੱਡੀ ਨੂੰ ਵੇਖ ਹਲਕੀ ਮੁਸਕਾਨ ਕਰ ਦੇਣਾ ਹੁੰਦਾ ਤੇ ਅੱਗੋਂ ਗੁੱਡੀ ਨੂੰ ਪਤਾ ਲੱਗ ਜਾਣਾ।

ਗੁੱਡੀ ਦੀ ਛੋਟੀ ਭੈਣ ਕਦੇ ਕਦੇ ਨਾਲ ਹੁੰਦੀ ਸੀ। ਦੋਵਾਂ ਨੂੰ ਵੇਖ ਤਰਸ ਵੀ ਆਉਂਦਾ ਪਰ ਕਿਸਮਤ ਜਿੰਦਗੀ ਦੀ ਇੱਕ ਪੌੜੀ ਹੈ ਜਿਸਨੂੰ ਸਮਝ ਨਹੀਂ ਸਕਦੇ। ਜਦੋਂ ਗੁੱਡੀ ਦੇ ਸਿਰ ਉੱਤੇ ਕਿਸੇ ਸਿਆਣੇ ਦਾ ਹੱਥ ਦਿਖਦਾ ਤਾਂ ਇੰਝ ਲੱਗਦਾ ਜਿਵੇਂ ਉਸਦਾ ਭਵਿੱਖ ਬਹੁਤ ਜਲਦ ਹੀ ਸਹੀ ਹੋਵੇਗਾ। ਅੱਜ ਕੱਲ੍ਹ ਕੋਈ ਭਲਾ ਕਰਦਾ ਤੇ ਕੋਈ ਧੱਕਾ ਜਿੱਥੇ ਸਬ ਅੰਨ੍ਹੇ ਰਾਹੀ ਆਉਂਦੇ ਹਨ। ਅਗਰ ਗੁੱਡੀ ਭੁੱਖ ਨੂੰ ਵੇਖ ਇੱਕ ਥਾਂ ਉੱਤੇ ਚੁੱਪ ਹੀ ਖੜ੍ਹੀ ਰਵੇਗੀ ਤਾਂ ਉਹ ਭੁੱਖ ਨੂੰ ਮਿਟਾ ਨਹੀਂ ਪਾਵੇਗੀ ਤੇ ਨਾ ਕੁਝ ਵੇਚ ਪਾਵੇਗੀ। ਉਸਦਾ ਚੁੱਪ ਨਾ ਰਹਿਣਾ ਹੀ ਉਸਦੀ ਜਿੰਦਗੀ ਹੈ। ਇੱਕ ਇਨਸਾਨ ਬਹੁਤ ਬੁਰਾ ਭਲਾ ਵੀ ਆਖ ਦਿੰਦਾ ਹੈ ਤੇ ਦੂਜਾ ਡਿੱਗਣ ਤੋਂ ਬਚਾਅ ਵੀ ਲੈਂਦਾ ਹੈ। ਗੁੱਡੀ ਦੇ ਲੇਖ ਭੁੱਖ ਮਿਟਾ ਦੀ ਮੰਗ ਹੈ ਜੋ ਉਸਦੀ ਮਾਂ ਸਦਕਾ ਨਾਲ ਖੜ੍ਹੀ ਦੇ ਪੂਰੇ ਹੋਏ। ਭਾਵੇਂ ਉਸਦੀ ਜਿੰਦਗੀ ਸੜਕ ਉੱਤੇ ਭਿੱਖ ਮੰਗ ਤੇ ਕੁਝ ਵੇਚ ਕੇ ਬੀਤ ਰਹੀ ਹੈ ਪਰ ਅਸਲ ਵਿੱਚ ਇਹ ਉਸਦੀ ਹੀ ਜਿੰਦਗੀ ਹੈ। ਇਸ ਜਿੰਦਗੀ ਵਿੱਚ ਉਹ ਖੁਸ਼ ਹੈ। ਸਮਾਂ ਖੇਡ ਲਵੇ ਭਾਵੇਂ ਉਸ ਨਾਲ ਪਰ ਉਹ ਸਮੇਂ ਦੀ ਖੇਡ ਨੂੰ ਖੇਡਣਾ ਸਿੱਖ ਗਈ ਹੈ।

 

ਸਿੱਖਿਆ:ਹਨ੍ਹੇਰੇ ਵਿੱਚ ਦੀਵੇ ਦੀ ਲਾਟ ਦਾ ਜਗ – ਮਗ ਹੋ ਦਿਖਣਾ ਸਮੇਂ ਦੀ ਚਾਲ ਨੂੰ ਪਕੜਨਾ ਹੈ।

IMG 20230217 031515 094

ਗੌਰਵ ਧੀਮਾਨ

ਚੰਡੀਗੜ੍ਹ ਜੀਰਕਪੁਰ

ਮੋ: ਨੰ: 7626818016

 

 

Leave a Comment