ਰੁੱਖਾਂ ਦੇ ਗੁਣ
ਰੁੱਖਾਂ ਦੇ ਵਿੱਚ ਗੁਣ ਨਿਆਰੇ,
ਵੇਖੋ ਕਿੰਨੇ ਲੱਗਦੇ ਪਿਆਰੇ।
ਟਾਹਲੀ ਤੂਤ ਤੇ ਨਿੰਮ ਸਫ਼ੈਦੇ,
ਸਿਆਣਿਆਂ, ਕਿੰਨੇ ਗੁਣ ਦੱਸੇ।
ਉੱਚੇ ਲੰਮੇ ਤੇ ਹਰੇ ਕਚਾਰ,
ਨੱਚਦੀ ਇਹਨਾਂ ਉੱਤੇ ਬਹਾਰ।
ਸ਼ੁੱਧ ਹਵਾ ਇਹ ਸਾਨੂੰ ਦਿੰਦੇ,
ਪੱਲਿਓ ਨਾ ਕੁਝ ਸਾਡੇ ਲੈਂਦੇ।
ਕਾਦਰ ਦਾ ਹੈ ਸਰਮਾਇਆ,
ਇਹ ਤਾਂ ਸਾਡੇ ਹਿੱਸੇ ਆਇਆ।
ਰੁੱਖ, ਮਨੁੱਖ, ਤੇ ਪੰਛੀ ਜੋ,
ਹਵਾ ਤੇ ਪਾਣੀ ਚੀਜ਼ਾਂ ਦੋ।
ਰੱਖੀਏ ਇਹਨਾਂ ਤਾਂਈ ਬਚਾ ਕੇ,
ਪੱਤੋ,ਕੀ ਫਾਇਦਾ ਪਿੱਛੋਂ ਪਛਤਾਕੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417