ਹਰ ਕੋਈ ਦੇਵੇ ਹੋਕਾ,
ਰੁੱਖ ਬਚਾਈਏ ਜੀ।
ਸਮਾਂ ਗਿਆ ਜਦ ਬੀਤ,
ਨਾ ਪਛਤਾਈਏ ਜੀ।
ਬਚਾਉਣਾ ਆਪਾਂ ਸਮਾਜ,
ਕਿਹਾ ਕਮਾਈਏ ਜੀ।
ਐਵੇਂ ਲਾ ਲਾ ਬੂਟੇ ਚਾਰ,
ਨਾ ਫੋਟੋ ਖਿਚਾਈਏ ਜੀ।
ਆਪਾਂ ਬਣੀਏ ਜਿੰਮੇਵਾਰ,
ਨਾ ਜੀਅ ਚੁਰਾਈਏ ਜੀ।
ਲਈਏ ਰੁੱਖਾਂ ਨੂੰ ਸੰਭਾਲ,
ਪਾਣੀ ਪਾਈਏ ਜੀ।
ਬਣ ਜਾਣਾ ਰਾਜਸਥਾਨ,
ਭੁੱਲ ਨਾ ਜਾਈਏ ਜੀ।
ਇਹ ਸਾਡੇ ਸੱਚੇ ਮਿੱਤਰ,
ਵਫ਼ਾ ਕਮਾਈਏ ਜੀ।
ਸ਼ੁੱਧ ਹਵਾ ਦਾ ਭੰਡਾਰ,
ਨਾ ਗਵਾਈਏ ਜੀ।
ਜਨਮ ਮਰਣ ਹੈ ਸਾਂਝਾ,
ਸਾਥ ਨਿਭਾਈਏ ਜੀ।
ਇਹ ਸਾਡਾ ਸਭਿਆਚਾਰ,
ਰੀਤ ਚਲਾਈਏ ਜੀ।
ਨਾ ਕੱਟੋ ਤੁਸੀਂ ਨਾ ਵੱਢੋ,
ਚਿੱਤ ਵਸਾਈਏ ਜੀ।
ਪੱਤੋ, ਰੁੱਖਾਂ ਥੱਲੇ ਬੈਠ,
ਰੌਣਕਾਂ ਲਾਈਏ ਜੀ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417