ਦੁਨੀਆ ਦੀ ਅੱਧੀ ਆਬਾਦੀ
ਫਿਰ ਕਿਉ ਨਾ ਪੂਰੀ ਅਜ਼ਾਦੀ
ਭੇਦ ਭਾਵ ਕਿਉ ਕਰਦੇ ਹਨ
ਕੁੱਝ ਲੋਕੀਂ ਕਰਦੇ ਬਰਬਾਦੀ
ਮਾਨਸ ਦੀ ਸਭ ਜਾਤ ਹੈ ਇੱਕੈ
ਫਿਰ ਕਿਉ ਵੰਡੇ ਸੋਹਰੇ ਪੇਕੇ
ਧੀਆਂ ਬਿਨ ਦੋਵੇਂ ਥਾਂ ਸੱਖਣੇ
ਪੁੱਛੇ ਨਾ ਕੋਈ ਬਾਤ ਤਿਨ੍ਹਾਂ ਦੀ
ਗੁਰੂਆਂ ਨੇ ਇਹ ਗੱਲ ਸਮਝਾਈ
ਸਮਝ ਕਿਸੇ ਨੂੰ ਫਿਰ ਨਾ ਆਈ
ਮੰਦਾ ਬੋਲ ਕਿਉ ਬੋਲੀ ਜਾਂਦੀ
ਘਾਟ ਹੈ ਜਿਨ੍ਹਾਂ ਨੂੰ ਅਕਲਾ ਦੀ
ਧੀਆਂ ਪੁੱਤਰ ਦੋਵੇਂ ਪਿਆਰੇ
ਬਖਸ਼ੇ ਨੇ ਜੋ ਰੱਬ ਨੇ ਨਿਆਰੇ
ਕੁਦਰਤ ਨੇ ਕੋਈ ਭੇਦ ਨਾ ਰੱਖਿਆ
ਗੁਲਾਮ ਇਹ ਰਹਿਮਤ ਹੈ ਪੀਰਾਂ ਦੀ:
ਗੁਲਾਮ