ਨਿੰਦਾ ਚੁਗਲੀ ਜਰੂਰੀ ਨਹੀਂ
ਦੁਨੀਆਂ ਦਾ ਸਤਿਕਾਰ ਜਰੂਰੀ,
ਸਭਨਾਂ ਨਾਲ ਪਿਆਰ ਜਰੂਰੀ,
ਜਰੂਰੀ ਨਹੀਂ ਕਰਨੀ ਨਿੰਦਾ ਚੁਗਲੀ ਕਿਸੇ ਦੀ ਬੰਦਿਆ!
ਸੱਥਾਂ ਵਿਚ ਬੈਠਣਾਂ ਜਰੂਰੀ,
*ਵਿਚਾਰ ਵਟਾਂਦਰਾ ਕਰਨਾਂ ਜਰੂਰੀ,
ਜਰੂਰੀ ਨਹੀਂ ਕਰੋਧ ਕਰਨਾ,ਲਗਦਾ ਨਹੀਂ ਚੰਗਾ ਬੰਦਿਆ!
ਰੀਸ ਕਰਨੀ ਬਹੁਤ ਜਰੂਰੀ,
ਚੰਗੀ ਸੋਚ ਰੱਖਣੀ ਜਰੂਰੀ,
ਜਰੂਰੀ ਨਹੀਂ ਝੂੰਗਾ ਚੌੜ ਕਰਾਕੇ ਜਲੂਸ ਕਢਾਉਣਾਂ ਬੰਦਿਆ!
ਕਮਾਈ ਕਰਕੇ ਜਿਉਣਾਂ ਜਰੂਰੀ,
ਲਛਮਣ-ਰੇਖਾ ਅੰਦਰ ਰਹਿਣਾਂ ਜਰੂਰੀ,
ਜਰੂਰੀ ਨਹੀਂ ਫਾਲਤੂ ਖਰਚੇ ਨਾਲ ਕਰਜਈ ਹੋਣਾਂ ਬੰਦਿਆ!
ਸੁਖੀ ਪਰਿਵਾਰ ਹੋਣਾਂ ਜਰੂਰੀ,
ਪੇਕੇ ਸਰੁੱਰੇ ਬਹੁਤ ਜਰੂਰੀ,
ਜਰੂਰੀ ਨਹੀਂ ਨਿੰਦਾ ਚੁਗਲੀ ਕਰਨੀ ਕਿਸੇ ਦੀ ਬੰਦਿਆ!
“ਰਾਜ ਚੰਡੀਗੜੀਏ” ਇਤਫਾਕ ਜਰੂਰੀ,
ਧਰਮਾਂ ਨਾਲ ਆਪਸਦਾਰੀ ਜਰੂਰੀ!
ਜਰੂਰੀ ਨਹੀਂ ਨਿੰਦਾ ਚੁਗਲੀ ਦਾ ਖਟਿਆ ਖਾਣਾਂ ਬੰਦਿਆ!
ਲੇਖਕ,
ਰਾਜਵਿੰਦਰ ਸਿੰਘ ਗੱਡੂ “ਰਾਜ”
ਚੰਡੀਗੜ!