🧛♂ਧੀਆ ਕਰਮਾ ਵਾਲੀਆਂ 🧛♂
ਜੱਜ ਬਣ ਜਾਂਉੂਗੀ ਵਜ਼ੀਰ ਬਣ ਜਾਂਊਗੀ
ਝਾਂਸੀ ਵਾਲੀ ਰਾਣੀ ਤਸਵੀਰ ਬਣ ਜਾਂਊਗੀ
ਸਰਹੱਦਾਂ ਉਤੇ ਜਾਕੇ ਜਦੋਂ ਜਿਤੀਆਂ ਲੜਾਈਆਂ ਮਾਂ
ਵੇਖੀ ਤੇਰੇ ਪਿੰਡ ਦੀਆਂ ਹੋਣੀਆੰ ਝੜਾਈਆਂ ਮਾਂ’
ਅਸੀ ਤੇਰੇ ਦਿਲ ਦੀਆਂ ਗਹਿਣਾ ਮਾਏ ਮੇਰੀਏ
ਆਪਾਂ ਇਹ ਸਮਾਜ ਤੋਂ ਕੀ ਲੈਣਾ ਮਾਏ ਮੇਰੀਏ
ਸਕੂਲਾਂ ਵਿੱਚ ਟੌਪ ਜ਼ਾਕੇ ਕੀਤੀਆਂ ਪੜਾਈਆਂ ਮਾੰ
ਵੇਖੀ ਤੇਰੇ ਪਿੰਡ ਦੀਆਂ ਹੋਣੀਆਂ ਝੜਾਈਆਂ ਮਾਂ
ਏਸੇ ਤਰਾਂ ਹੱਥ ਸਾਡੇ ਸਿਰ ਉਤੇ ਰੱਖਿਓ
ਸਾਡੀਆਂ ਪੜਾਈਆਂ ਨੂੰ ਨਾ ਅੱਧ ਵਿੱਚ ਡੱਕਿਓ
ਰੱਬ ਦੀਆਂ ਘੱਲੀਆੰ ਨਸੀਬ ਲੈਕੇ ਆਈਆਂ ਮਾਂ
ਵੇਖੀ ਤੇਰੇ ਪਿੰਡ ਦੀਆਂ ਹੋਣੀਆਂ ਝੜਾਈਆਂ ਮਾਂ
ਬੁੱਟਰਾ ਦਾ ਸ਼ਰਮਾ ਅੱਜ ਦਿੰਦਾ ਹੈ ਵਧਾਈਆਂ ਜੀ
ਐਹੋਜੀਆਂ ਧੀਆੱ ਭਾਗਾਂ ਵਾਲੇ ਘਰ ਆਈਆਂ ਜੀ
ਧੀਆਂ ਕਿਹੜਾ ਘੱਟ ਹੈ ਸੰਭਾਲ਼ੋ ਪੁੱਤਾਂ ਵਲ਼ਿਓ
ਮੱਖਣ ਦੀ ਗੱਲ ਕੰਨ ਪਾਲੋ ਪੁੱਤਾਂ ਵਾਲਿਓ
ਲੇਖਕ ਮੱਖਣ ਸ਼ਰਮਾ ਬੁੱਟਰ
94171 05526
ALSO READ THIS:- Share market news