ਮਿਸਾਲ ਬਣ ਕੇ ਜਾਵੀਂ

5/5 - (2 votes)

ਬੁਝਦਿਲਾ ਖੁਦਕੁਸ਼ੀ ਕਰਨ ਚੱਲਿਆ??

ਥੋੜਾ ਸੰਭਲ ਜਾ ਐਵੇਂ ਨਾ ਕੋਈ ਬਵਾਲ ਬਣ ਕੇ ਜਾਵੀਂ।

ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਆ ਕਮਲਿਆ ,,

ਐਵੇਂ ਨਾ ਕਦੇ ਨਾ ਬੁੱਝ ਹੋਣ ਵਾਲਾ ਸਵਾਲ ਬਣ ਕੇ ਜਾਵੀਂ।

ਮੰਨ ਮੇਰੀ ਗੱਲ ਟੁੱਟਿਆ ਲਈ ਖੈਰ ਦੁਆ ਬਣੀ ,,

ਰੋਦਿਆਂ ਲਈ ਹੰਝੂ ਪੂੰਝਣ ਵਾਲਾ ਰੁਮਾਲ ਬਣ ਕੇ ਜਾਵੀਂ।

ਤੁਰ ਜਾਣ ਵਾਲਿਆ ਮੇਲੇ ਲਗਣ ਤੇਰੀ ਮੜੀ ਉੱਤੇ ,,

ਜਾਂਦਾ ਹੋਇਆ ਕੋਈ ਅਜਿਹਾ ਕਮਾਲ ਬਣ ਕੇ ਜਾਵੀਂ।

ਤੇਰੀ ਸ਼ਾਇਰੀ ਪੜ ਪਿਆਰ ਸਾਂਤੀ ਦਾ ਸੁਨੇਹਾ ਮਿਲੇ ,,

ਐਵੇਂ ਨਾ ਆਪਣੇ ਪਾਠਕਾਂ ਲਈ ਕੋਈ ਭੈੜਾ ਜੰਜਾਲ ਬਣ ਕੇ ਜਾਵੀਂ।

ਜਾਂਣਾ ਤਾਂ ਇੱਕ ਦਿਨ ਸੱਭ ਨੇ ਹੀ ਹੈ “ਜੱਸ”,,

ਜੇ ਜਾਣਾ ਨਵੇਂ ਰਾਹੀਆਂ ਲਈ ਮਿਸਾਲ ਬਣ ਕੇ ਜਾਵੀਂ।

IMG 20220925 WA0007

ਅਧੂਰਾ ਸ਼ਾਇਰ ਜੱਸ
9914926342

Leave a Comment