ਏ ਵਕਤ ਦਾ ਪਹੀਆਂ ਰੁਕਦਾ ਨਹੀਂ
ਕਦੀ ਚੱਕਰ ਇਸਦਾ ਮੁੱਕਦਾ ਨਹੀਂ
ਹਰ ਪੌਧਾ ਕੁਮਲਾ ਜਾਂਦਾ ਪਰ
ਇਸਦਾ ਕੋਈ ਪਤਾ ਸੁੱਕਦਾ ਨਹੀਂ
ਦੁਨੀਆ ਦੇ ਜਿੰਨੇ ਪੀਰ ਵਲੀ
ਸਭ ਨੂੰ ਖਾ ਏ ਕਾਲ ਗਿਆ
ਜਿਸਨੂੰ ਵੀ ਮੂੰਹ ਵਿੱਚ ਪਾ ਲੈਂਦਾ
ਬਸ ਪਾ ਲੈਂਦਾ ਫਿਰ ਥੁੱਕਦਾ ਨਹੀਂ
ਕਿੰਨੀਆਂ ਮਾਂਵਾਂ ਦੇ ਲਾਲ ਗਏ
ਕਈ ਛੋਟੇ ਛੋਟੇ ਬਾਲ ਗਏ
ਨਾ ਉਮਰ ਦੇਖੇ ਨਾ ਧੰਦਾ ਤੇ
ਦੱਸ ਕੇ ਵੀ ਏ ਚੁੱਕਦਾ ਨਹੀਂ
ਪਲ ਪਲ ਸੱਭ ਨੂੰ ਮਾਰ ਰਿਹਾ
ਖੌਰੇ ਕੇਡੀ ਸੂਲੀ ਚਾਡ ਰਿਹਾ
ਕੋਈ ਜਾਤ ਲਿੰਗ ਦਾ ਭੇਦ ਨਹੀਂ
ਸਰੇਆਮ ਲੈ ਜਾਵੇ ਲੁੱਕਦਾ ਨਹੀਂ
ਮੈ ਸੁਣਿਆ ਇਸਦਾ ਬਾਪ ਕੋਈ ਹੈ ਨਿਰੰਕਾਰ ਅਕਾਲ ਆਪ ਕੋਈ
ਗੁਲਾਮ ਤੂੰ ਉਸਦੀ ਸ਼ਰਨੀ ਪੈ
ਫਿਰ ਕਾਲ ਚੂਹਾਂ ਟੁਕਦਾ ਨਹੀਂ:
ਗੁਲਾਮ