ਮਹਿਕਦਾ ਫੁੱਲ

5/5 - (1 vote)

ਮਹਿਕਦਾ ਫੁੱਲ

ਮੋਹਾਲੀ ਪਿੰਡ ਦੇ ਪੁਰਾਣੇ ਲੰਗੇ ਵਕ਼ਤ ਦਾ ਰਾਹ ‘ ਤੇ ਖੇਤੀ ਦਾ ਚਮਤਕਾਰ ਕੁਝ ਵਕ਼ਤ ਲਈ ਦਿਖਾਉਣਾ ਚਾਹੁੰਦਾ ਹਾਂ।ਨਿਰਮਲ ਚੰਦ ਮੋਹਾਲੀ ਪਿੰਡ ਦੇ ਵਾਸੀ ਸੀ। ਉਹਨਾਂ ਦੇ ਵਕ਼ਤ ਖੇਤੀ ਕਰਨ ਦਾ ਉਤਪਾਦਨ ਵੀ ਸੀ।ਇੱਕ ਕਿਸਾਨੀ ਤੌਰ ‘ ਤੇ ਵੇਖਿਆ ਜਾਵੇ ਜਨੂੰਨ ‘ ਤੇ ਕਨੂੰਨ  ਉਹਨਾਂ ਦਾ ਆਪਣਾ ਅਸੂਲ ਸੀ।ਜਿਸ ਤਰ੍ਹਾਂ ਦੀ ਖੇਤੀ ਕਰਦਾ ਸੀ ਉਸ ਤਰ੍ਹਾਂ ਦੀ ਸੋਚ ਕਨੂੰਨ ਦੇ ਪੱਖ ਵਿੱਚ ਵੀ ਨਹੀਂ ਸੀ।ਤੜਕੇ ਉੱਠ ਤਿੰਨ ਵੱਜੇ ਖੇਤ ਜਾ ਖੜ੍ਹਨਾ,ਵਾਪਰਿਆ ਹਾਦਸਾ ਪੰਜਾਬ ਦਾ ਉੱਨੀ ਸੌ ਚੁਰਾਸੀ ( ਸੰਨ ੧੯੮੪ ) ਨਿਰਮਲ ਦੇ ਅੱਖਾਂ ਸਾਹਮਣੇ  ਹਰ ਸਵੇਰ ਚਾਨਣ ਮੁਨਾਰੇ ਅਾ ਮੱਲਣਾ।

ਨਿਰਮਲ ਹਰ ਵਕ਼ਤ ਵਾਹਿਗੁਰੂ ਨਾਮ ਧਿਆਉਂਦਾ ਸੀ।ਆਪਣੇ ਰੰਗਾਂ ਵਿੱਚ ਰੰਗਿਆ ਨਿਰਮਲ ਅੱਧਖੜ੍ਹ ਉਮਰ ਦਾ ਸੀ।ਨਿਰਮਲ ਨੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ।ਖੇਤ ਨਾਲ ਇਹਨਾਂ ਪਿਆਰ ਸੀ ਕਿ ਆਪਣੀ ਮਾਂ ਦਾ ਦੁੱਖ ਨਹੀਂ ਦੇਖ ਸਕਦਾ ਸੀ।ਹਰ ਵਕ਼ਤ ਖੇਤ ਦੀ ਰਾਖੀ ਕਰਦੇ ਰਹਿਣਾ।ਸਰਕਾਰ ਦੇ ਮੁੱਕਦਮੇ ਨਿਰਮਲ ਸਾਹਮਣੇਂ ਨਾਕਾਮ ਲੱਗਦੇ ਸੀ।ਇੱਕ ਦਿਨ ਪਿੰਡ ਦਾ ਵਾਸੀ ਬਲਦੇਵ ਸਿੰਘ ਗਰੇਵਾਲ ਸਾਜ਼ਰੀ ਸਵੇਰ ਨਿਰਮਲ ਦੇ ਘਰ ਆਇਆ।ਨਿਰਮਲ ਦੇ ਆਖੇ ਸ਼ਬਦ ,” ਆਖੋ ਮਸਤਾਨੇ ਕੌਣ ਜੇ  ਤੁਸਾਂ ਮਚਾਯੋ ਨਾ ਕੋਈ ਟੁੱਕ..ਖੋਲਦਾ ਖੋਲਦਾ ਖਾਲੋਜਾ ਭਾਊ।” ਨਿਰਮਲ ਆਪਣੇ ਘਰ ਦਾ ਵੱਡਾ ਦਰਵਾਜਾ ਖੋਲ੍ਹ ਦਿੰਦਾ ਹੈ।ਖੜ੍ਹੇ ਦਰਵਾਜੇ ‘ ਤੇ ਨਿਰਮਲ ਗੱਲ ਕਰਦਾ ਹੈ।ਪਿੰਡ ਦਾ ਵਾਸੀ ਇੱਕ ਰਾਏ ਦੇ ਕੇ ਜਾਂਦਾ ਹੈ ਜਿਸਦਾ ਨਿਰਮਲ ਨੂੰ ਕੋਈ ਵੀ ਅਫ਼ਸੋਸ ਨਹੀ ਸੀ।ਨਿਰਮਲ ਨੂੰ ਸਿੱਧੇ ਲਫ਼ਜਾ ਵਿੱਚ ਇੱਕੋ ਗੱਲ ਸਮਝਾਈ ਸੀ ਕਿ ਜਿਹੜੀ ਜਮੀਨ ਦਾ ਤੂੰ ਮਾਲਿਕ ਹੈ ਉਹ ਜਮੀਨ ਸਰਕਾਰ ਦੇ ਹਿੱਸੇ ਵੀ ਆਉਂਦੀ ਹੈ।ਨਿਰਮਲ ਨੇ ਉਸ ਵਕ਼ਤ ਇਹ ਬਿਆਂ ਕੀਤਾ ਸੀ,’ ਹਮ ਬੁਲ ਜਾਏ ਖੁਦ ਕੀ ਬਾਤੋ ਕੋ,ਉਸ ਗੁਰੂ ਸੇ ਬੜਾ ਕੋਈ ਨਹੀਂ,ਅਬ ਬੀ ਸ਼ਰਮ ਨਾ ਆਏ ਤੋਂ ਨੰਗਾ ਕਰਕੇ ਖੇਤ ਮੇ ਉਲਟਾ ਲਟਕਾਉ ਬਲਦੇਵ ਭਾਊ।’ ਸਹਿਜ ਤੇ ਨਿਮਰਤਾ ਨਾਲ ਇਹ ਸ਼ਬਦ ਆਖ ਬਲਦੇਵ ਦੇ ਪੈਰ ਘੰਬ ਰਹੇ ਸੀ।ਨਿਰਮਲ ਦਾ ਹੌਸਲਾ ਉਸਦੀ ਵਡਿਆਈ ਸੀ।

ਕੁਝ ਬੁਰਾ ਅਸਰ ਨਹੀਂ ਸੀ ਕੁਝ ਸਾਲ ਤੱਕ ਰਿਹਾ।ਇੱਕ ਦਿਨ ਅਚਾਨਕ ਸਰਕਾਰੀ ਅਫ਼ਸਰ ਅਾ ਪੂੰਝੇ।ਨਿਰਮਲ ਦੇ ਖੇਤ ਨੂੰ ਮਾਪਿਆ ਗਿਆ।ਨਿਰਮਲ ਵਾਹਿਗੁਰੂ ਦੀ ਮਿਹਰ ਨਾਲ ਖੁਸ਼ ਰਹਿੰਦਾ ਸੀ। ਜੋ ਇਨਸਾਨ ਰੰਗਾਂ ਰੰਗ ਗਿਆ ਹੋਵੇ ਉਸ ਇਨਸਾਨ ਦਾ ਮਨ ਖੌਫ਼ ਨਹੀਂ।ਮਿਠਾਸ ਦਾ ਪਾਤਰ ਨਿਰਮਲ ਹਮੇਸ਼ਾ ਸੱਚ ਦਾ ਰਾਹ ਅਪਣਾਉਂਦਾ ਸੀ।ਜਿਸ ਵਕ਼ਤ ਖੇਤੀ ਕਰ ਰਿਹਾ ਸੀ ਉਸ ਵਕ਼ਤ ਅਚਾਨਕ ਨਿਰਮਲ ਨੂੰ ਰੋਕ ਦਿੱਤਾ ਗਿਆ।ਨਿਰਮਲ ਨੂੰ ਭੋਰਾ ਵੀ ਗੁੱਸਾ ਨਹੀਂ ਆਇਆ।ਨਿਰਮਲ ਨੇ ਇੱਕ ਦਰੱਖਤ ਥੱਲੇ ਲੱਗੇ ਮੰਜੇ ਉੱਤੇ ਬੈਠਣ ਲਈ ਕਿਹਾ।ਨਿਰਮਲ ਨੇ ਸਰਕਾਰੀ ਅਫ਼ਸਰਾਂ ਨੂੰ ਗਰਮ ਗਰਮ ਚਾਹ ਪਿਲਾਈ।ਹੁਣ ਵਾਰਤਾਲਾਪ ਉਹਨਾਂ ਅਫ਼ਸਰਾਂ ਦੀ ਸ਼ੁਰੂ ਹੋ ਗੲੀ। ਉਹ ਕਹਿੰਦੇ ਸੀ,” ਨਿਰਮਲ ਚੰਦ ਤੁਹਾਡਾ ਹੀ ਨਾਮ ਹੈ।’ ਨਿਰਮਲ ਦਾ ਜਵਾਬ ਸਹੀ ਲਫ਼ਜਾ ਵਿੱਚ ਜਾ ਰਿਹਾ ਸੀ।ਹੌਲੀ ਹੌਲੀ ਸਵਾਲ..ਜਵਾਬ ਵਿੱਚ ਬਦਲਣ ਲੱਗ ਪਏ।ਨਿਰਮਲ ਨੂੰ ਉਹਨਾਂ ਇੱਕ ਗੱਲ ਕਹੀ,’ ਇਸ ਜਮੀਨ ਦਾ ਅੱਧਾ ਹਿੱਸਾ ਸਰਕਾਰੀ ਹੈ,ਤੁਹਾਨੂੰ ਕਾਗਜੀ ਕਾਰਵਾਈ ‘ ਤੇ ਦਸਤਖ਼ਤ ਕਰਨੇ ਪੈਣੇ ਸਨ।’ ਨਿਰਮਲ ਦਾ ਮੌਹ ਰੱਬ ਸੀ ਪਾਖੰਡ ਨਹੀਂ।ਜਦੋਂ ਇਹ ਸ਼ਬਦ ਉਹਨਾਂ ਨੇ ਵਰਤੇ ਤਾਂ ਨਿਰਮਲ ਨੇ ਖੁਸ਼ੀ ਖੁਸ਼ੀ ਦਸਤਖ਼ਤ ਕਰ ਦਿੱਤੇ।ਹੁਣ ਜਦੋਂ ਦਸਤਖ਼ਤ ਕਰ ਦਿੱਤੇ ਉਹ ਅਫ਼ਸਰ ਬਹੁਤ ਖੁਸ਼ ਹੋਏ।ਨਿਰਮਲ ਦੀ ਖੁਸ਼ੀ ਇੰਝ ਜਾਪਦੀ ਸੀ ਜਿਵੇਂ ਰੱਬ ਦਾ ਵਾਸ ਸਾਮ੍ਹਣੇ ਖਲੋ ਗਿਆ ਹੋਵੇ।

ਥੋੜ੍ਹੀ ਦੇਰ ਮਗਰੋਂ ਉਹਨਾਂ ਅਫ਼ਸਰਾਂ ਦਾ ਬਹੁਤ ਨੁਕਸਾਨ ਹੋਇਆ।ਘਰੋਂ ਬੇਘਰ ਹੋਣ ਦੇ ਹਾਲਾਤ ਬਣ ਗਏ।ਪੰਜ ਦਿਨਾਂ ਦੇ ਵਿੱਚ ਬਖਸ਼ਣਹਾਰ ਨੇ ਐਸੀ ਕਿਰਪਾ ਕੀਤੀ ਜਿਸਦਾ ਅਸਰ ਕੁਝ ਵੀ ਨਹੀਂ ਸੀ ਸਿਰਫ਼ ਉਸ ਜਮੀਨ ਦੀ ਵੰਡ ਨਹੀਂ ਹੋਣ ਦਿੱਤੀ।ਵਾਹਿਗੁਰੂ ਜੀ ਦੀ ਜੋ ਬਖਸ਼ਿਸ ਸੀ ਉਹ ਪੁੰਨ ਖੱਟਣਾ ‘ ਤੇ ਸੇਵਾ ਕਰਨੀ ਸੀ।ਨਿਰਮਲ ਦਾ ਕਿਹਾ ਸੱਚ ਹੀ ਸੀ,” ਜਿਸ ਭੁੱਖ ਦੀ ਅਵਾਜ ਨਾ ਆਵੇ,ਉਸ ਭੁੱਖ ਦਾ ਦਾਨੀ ਕੋਈ।” ਵਕ਼ਤ ਪੂਰਾ ਹੋਣ ਤੋਂ ਪਹਿਲਾ ਇੱਕ ਗ਼ਰੀਬ ਦੀ ਝੋਲੀ ਵਿੱਚ ਆਪਣੀ ਸਾਰੀ ਜਮੀਨ ਫੜਾ ਦਿੱਤੀ ਸੀ।ਅੰਤ ਨਿਰਮਲ ਦਾ ਆਖਰੀ ਵਕ਼ਤ ਦੋ ਹਜਾਰ ਇੱਕ ਵਿੱਚ ਹੋ ਗਿਆ।

ਖੇਤੀ ਕਰਨ ਦਾ ਉਤਪਾਦਨ ਇਹਨਾਂ ਵੱਡਾ ਬਣਾਇਆ ਕਿ ਉਹਨਾਂ ਨੇ ਆਪਣੀ ਜਮੀਨਾਂ ਵੀਹ ਵਰ੍ਹਿਆਂ ਕੱਟ ਕੇ ਕਿਸੇ ਇੱਕ ਗ਼ਰੀਬ ਦੀ ਝੋਲੀ ਵਿੱਚ ਪਾ ਦਿੱਤੀਆ।ਜਿਸ ਗ਼ਰੀਬ ਦੇ ਹਿੱਸੇ ਆਈ ਉਹ ਜਮੀਨ ਉਸ ਵਕ਼ਤ ਦੇ ਨਾਲੋਂ ਕਾਫ਼ੀ ਅਮੀਰ ਹੋਇਆ।ਸਹੀ ਲਫ਼ਜ ਹਮੇਸ਼ਾ ਡੁੱਲਿਆ ਹੋਉ ਕੀਮਤ ਦੇ ਉੱਤੇ ਪਰ ਲੋਕਾਂ ਦਾ ਸਹਾਰਾ ਪੁੰਨ ਖੱਟਦਾ।

ਤੁਹਾਡਾ ਆਪਣਾ ਵਿਸ਼ਵਾਸਯੋਗ

Writer-Gaurav DhimAn

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment