ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿਹਰੇ ਨੇ

5/5 - (1 vote)

ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿਹਰੇ ਨੇ

ਤੇਰੇ ਜ਼ਜ਼ਬਾਤਾਂ ਦੇ ਵਹਿਣ ਬੜੇ ਗਹਿਰੇ ਨੇ ,
ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ ।
ਝੁੱਠ ਲੰਘਦਾ ਰਿਹਾ ਰਿਸ਼ਵਤਾਂ ਦੇ ਕੇ ,
ਇੱਥੇ ਸੱਚ ਦੇ ਉੱਤੇ ਸੱਖਤ ਪਹਿਰੇ ਨੇ ।
ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ ।

ਲੋੜ ਹੋਵੇ ਤਾਂ ਜੀ ਜੀ ਕਰਦੀ ਦੁਨੀਆਂ ,
ਆਪਣੇ ਮਤਲਬ ਨੂੰ ਪਾਣੀ ਭਰਦੀ ਦੁਨੀਆਂ ।
ਮਤਲਬ ਨਿੱਕਲ ਗਿਆ ਤਾਂ ਤੂੰ ਕੋਣ ,
ਕਮਲਿਆ ਤੇਰੇ ਵਰਗੇ ਇੱਥੇ ਹੌਰ ਵਥੇਰੇ ਨੇ ।
ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ ।

ਦਿੱਲ ਵਾਲੇ ਦੁੱਖ ਰੱਖੀ ਦਿੱਲ ਚ ਲੁੱਕਾ ਕੇ ,
ਬਹਿ ਜਾਵੇਂਗਾ ਆਪਣਾ ਸੱਭ ਕੁੱਝ ਲੁੱਟਾਂ ਕੇ ।
ਆਪਣੇ ਆਪ ਵਿੱਚ ਰਹਿ ਮੱਸਤ ਸੱਜਣਾਂ ,
ਜੇ ਵਟੋਰਨਾ ਚਾਹਵੇਂ ਖੂਸ਼ੀਆਂ ਦੇ ਖੇੜੇ ਨੇ ।
ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ ।

ਕਹਿਣ ਨੂੰ ਤਾਂ “ਜੱਸ” ਇੱਥੇ ਸਾਰੇ ਹੀ ਦੁੱਖੀ ਨੇ ,
ਜਿੰਨਾਂ ਤੋਂ ਅਣਜਾਣ ਆਪਾਂ ਬਸ ਓਹੀ ਤਾਂ ਸੁੱਖੀ ਨੇ ।
ਦਰਦਾਂ ਦੀ ਗੰਢ ਪਰ ਹਰ ਕੋਲ਼ ਖੋਲੀ ਨਾ ,
ਓਹੀ ਕੱਡ ਜਾਣ ਗੇ ਕੱਸਰਾਂ ਜੋ ਕਰੀਬੀ ਤੇਰੇ ਨੇ ।
ਮਤਲਬੀ ਲੋਕ ਇੱਥੇ ਨਕਾਬ ਪੋਸ਼ ਚਿੱਹਰੇ ਨੇ ।
****

Mere jazbaat
ਅਧੂਰਾ ਸ਼ਾਇਰ ਜੱਸ
9914926342

Leave a Comment