ਕਿੰਝ ਲਿਖਾਂ

5/5 - (2 votes)

 

ਅੱਜ ਮੇਰਾ ਦਿੱਲ ਕਰਦਾ ਹੈ

ਮੈਂ ਕੁੱਝ ਆਪਣੇ ਦਿੱਲ ਦੀ ਗੱਲ ਲਿਖਾਂ

 

ਲਿਖਾਂ ਕੁੱਝ ਅਤੀਤ ਦੇ ਪ੍ਰਛਾਵਿਆਂ ਉੱਤੇ

ਸੋਨ ਸੁਨਹਿਰੀ ਧੁੱਪਾਂ ਦੀ ਗੱਲ ਲਿਖਾਂ

 

ਦੂਰ ਨੂੰ ਨਜ਼ਦੀਕ ਤੋਂ ਤੱਕਣ ਦੇ ਲਈ

ਉਹਨਾਂ ਕੰਬਦਿਆ ਹੋਏ ਹੱਥਾਂ ਦੀ ਗੱਲ ਲਿਖਾਂ

 

ਗੁੰਮੀਆਂ ਪੈੜਾਂ ਦੀ ਮੁੜ ਤੋਂ ਭਾਲ ਲਈ

ਫਰੋਲੀ ਹੋਈ ਮਿੱਟੀ ਦੀ ਗੱਲ ਲਿਖਾਂ.

 

ਜਮੀਨ ਤੇ ਅਸਮਾਨ ਨੂੰ ਤੱਕਿਆ ਮੈਂ ਨੇੜਿਓਂ

ਇੱਕ ਮਿੱਕ ਹੁੰਦਿਆਂ ਦੇ ਪਲ ਲਿਖਾਂ

 

ਪਰ ਕਿੰਝ ਲਿਖਾਂ ਮੈਂ ਸਿਆਹ ਨੂੰ ਸੁਫੈਦ

ਕੀਕਣ ਮੈਂ ਅੱਜ ਨੂੰ ਕੱਲ ਲਿਖਾਂ

 

ਸਾਉਣ ਵੀ ਸੁੱਕੇ ਅਤੇ ਹਾੜ ਵੀ ਨਾ ਹੋਏ ਹਰੇ

ਬੇਮੌਸਮੀ ਥਪੇੜਿਆਂ ਵਿੱਚ ਕਿਹੜੇ ਮੌਸਮਾਂ ਦੀ ਗੱਲ ਲਿਖਾਂ

 

ਤਪੀਆ ਅੱਜ ਹਕੂਮਤਾਂ ਜਮੀਰਾਂ ਵੇਚ ਧਰੀਆਂ ਨੇ

ਤੜਪਦੀ ਲੋਕਾਈ ਵਿੱਚ ਕਿਹੜੇ ਰਾਮ ਰਾਜ ਦੀ ਗੱਲ ਲਿਖਾਂ.

Merejazbaat.in

Leave a Comment