ਹਾੜੀ ਦੀ ਫਸਲ

5/5 - (3 votes)

ਹਾੜੀ ਦੀ ਫਸਲ

ਝੋਨਾ ਲਿਆ ਵੱਢ ਹੁਣ ਕਣਕ ਦਾ ਜ਼ੋਰ ਆ,

ਵਿਹਲ ਕਿਥੇ ਕਾਮੇਂ ਕੋਲ,ਨਿੱਤ ਨਵੇਂ ਕੰਮ ਹੋਰ ਆ।

ਬੀਜ ਬਿਜਾਈ ਵਾਲਾ, ਕੰਮ ਹੁਣ

ਚੱਲੀ ਜਾਵੇ,

ਗਾਲ ਦਿੱਤਾ, ਕਈਆਂ ਨੇ ਪਰਾਲੀ ਵਾਲਾ ਖੋਰ ਆ।

ਰੇਅ ਬਣ ਉਸ ਦੀ, ਪੈ ਗਈ ਵਿੱਚ ਖੇਤਾਂ ਦੇ,

ਇਸ ਪਾਸੇ ਹੁਣ ਆਪਾਂ, ਕਰ ਲੈਣੀ ਗੌਰ ਆ।

ਲਾਉਣੀ ਅੱਗ ਕਦੇ ਨਾ, ਕਣਕ ਦੇ ਨਾੜ ਤਾਂਈ,

ਪਾਉਣਾ ਨੀ ਆਪਾਂ, ਅੱਗ-ਅੱਗ

ਵਾਲਾ ਸੋ਼ਰ ਆ।

ਮੰਨ ਲਈਏ ਗੱਲ, ਕੁਝ ਮਨਾਵਾਂਗੇ ਸਰਕਾਰਾਂ ਨੂੰ,

ਧੂੰਏਂ ਨਾਲ ਢੱਕਣੀ, ਨਾ ਦਿਨ ਵਾਲੀ ਲਿਸ਼ਕੋਰ ਆ।

ਕਿੰਨੇ ਸੋਹਣੇ ਖੇਤ ਵਾਹੇ ਬੀਜੇ ਲੱਗਦੇ ਨੇ,

ਸੇਕ ਨਾਲ ਧਰਤੀ ਕਿਉਂ ਕਰਨੀ

ਕਮਜ਼ੋਰ ਆ।

ਹਰਪ੍ਰੀਤ ਪੱਤੋ, ਕਰ ਖੇਤੀ ਚ ਸੁਧਾਰ ਲੈਣਾ,

ਜਿਉਂ ਮਾਲੀਆਂ ਦੇ ਬਾਗ਼ਾਂ ਵਿੱਚ,

ਰੱਖੇ ਹੁੰਦੇ ਮੋਰ ਆ।

ਜ਼ਮੀਨ ਤਾਂ ਹੁੰਦੀ ਮਾਂ ਯਾਰੋ ਜੱਟ ਦੀ,

ਇਸ ਬਿੰਨਾਂ ਦੱਸੋ ਇਹਨੂੰ ਕੋਈ ਕਿੱਥੇ ਠਾਉਰ ਹੈ।

Merejazbaat

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

Leave a Comment