ਜਦ ਸਕੂਲ ਦੀਆਂ ਛੁੱਟੀਆਂ ਮੁੱਕੀਆਂ, ਤਾਂ ਮਿੰਟੂ ਦਾ ਦਿਲ ਸਕੂਲ ਜਾਣ ਨੂੰ ਨਹੀਂ ਸੀ ਕਰਦਾ। ਕਿਉਂ ਕਿ ਮਰਜ਼ੀ ਨਾਲ ਉੱਠਣਾ, ਹਾਣੀਆਂ ਨਾਲ ਖੇਡਣਾ ਕਦੇ ਭੂਆਂ ਕੋਲ, ਕਦੇ ਮਾਮੇ ਪਿੰਡ ਨਾ ਕੋਈ ਫ਼ਿਕਰ ਨਾ ਫਾਕਾ। ਛੁੱਟੀਆਂ ਖ਼ਤਮ ਹੋਣ ਤੇ ਉਸ ਦਾ ਮਨ ਉਦਾਸ ਹੋ ਗਿਆ। ਉਹ ਪੜ੍ਹਾਈ ਨੂੰ ਬੋਝ ਸਮਝ ਰਿਹਾ ਸੀ। ਛੁੱਟੀਆਂ ਦੇ ਚਾਅ ਵਿੱਚ ਉਸ ਨੇ ਸਕੂਲ ਦਾ ਕੰਮ ਵੀ ਨਹੀਂ ਸੀ ਕੀਤਾ। ਉਸ ਦੀ ਮੰਮੀ ਨੇ ਉਸ ਨੂੰ ਸਵੇਰੇ ਬਿਸਤਰੇ ਤੋਂ ਉਠਾਇਆ ਤੇ ਕਿਹਾ “ਬੇਟਾ ਛੇਤੀ ਛੇਤੀ ਤਿਆਰ ਹੋ ਕੇ ਆਪਣੇ ਸਕੂਲ ਨੂੰ ਜਾਓ,” ਹੁਣ ਮਿੰਟੂ ਦਾ ਜੀਅ ਉੱਠਣ ਨੂੰ ਨਹੀਂ ਸੀ ਕਰਦਾ। ਉਸ ਨੂੰ ਮਹੀਨੇ ਭਰ ਦੀਆਂ ਛੁੱਟੀਆਂ ਵੀ ਥੋੜ੍ਹੀਆਂ ਲੱਗਦੀਆਂ ਸਨ। ਉਹ ਮਜਬੂਰ ਹੋ ਰੀਂ ਰੀਂ ਕਰਦਾ ਗਲ ਵਿੱਚ ਬਸਤਾ ਪਾ ਸਕੂਲ ਨੂੰ ਤੁਰ ਪਿਆ।
ਬੱਚਿਓ? ਵੇਖੋ ਸਕੂਲਾਂ ਨੂੰ ਗਰਮੀ ਦੇ ਦਿਨਾਂ ਵਿੱਚ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਕਿ ਜ਼ਿਆਦਾ ਗਰਮੀ ਪੈਣ ਕਰਕੇ ਛੋਟੇ ਬੱਚਿਆਂ ਨੂੰ ਧੁੱਪ ਵਿੱਚ ਆਉਣ ਜਾਣ ਦੀ ਮੁਸ਼ਕਲ ਹੋ ਜਾਂਦੀ ਹੈ। ਉਹ ਇੱਕ ਤਰਾਂ ਵਿਦਿਆਰਥੀਆਂ ਲਈ ਸਹੂਲਤ ਹੈ। ਕਿ ਅਧਿਆਪਕਾਂ ਵੱਲੋਂ ਜੋ ਬੱਚਿਆਂ ਨੂੰ ਕਰਨ ਕੰਮ ਦਿੱਤਾ ਜਾਂਦਾ ਹੈ। ਬੱਚੇ ਉਸ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਕਰਨ। ਤਾਂ ਪੜ੍ਹਾਈ ਵੱਲ ਬੱਚਿਆਂ ਦਾ ਮਨ ਬਣਿਆ ਰਵੇ। ਸੋ ਬੱਚਿਓ ਸਰਕਾਰ ਵੱਲੋਂ ਛੁੱਟੀਆਂ ਇਸ ਕਰਕੇ ਨੀ ਦਿੱਤੀਆਂ ਜਾਂਦੀਆਂ,
ਕਿ ਤੁਸੀਂ ਮੌਜ ਮਸਤੀ ਵਿੱਚ ਪਹਿਲਾਂ ਵਾਲਾ ਪੜ੍ਹਿਆ ਵੀ ਭੁੱਲ ਜਾਵੋਂ। ਆਪਣਾ ਕੀਮਤੀ ਸਮਾਂ ਨਾ ਗਵਾਓ, ਸਮੇਂ ਦੇ ਪਾਬੰਦ ਰਹੋ।
ਆਪਣੇ ਸਮੇਂ ਸਮੇਂ ਨਾਲ ਸਾਰੇ ਕੰਮ ਕਰੋ।
ਜੋ ਸਮਾਂ ਗਵਾ ਦਿੰਦੇ ਹਨ। ਉਹਨਾਂ ਦੇ ਪੱਲੇ ਸਵਾਏ ਪਛਤਾਵੇ ਦੇ ਕੁਝ ਨਹੀਂ ਰਹਿੰਦਾ। ਸਮੇਂ ਦੀ ਕਦਰ ਕਰੋ। ਹਰ ਕੰਮ ਆਪਣੀ ਜੁੰਮੇਵਾਰੀ ਨਾਲ ਕਰੋ, ਕਿਤੇ ਇਹ
ਨਾ ਹੋਵੇ ਕਿ ਆਉਂਣ ਵਾਲੇ ਸਮੇਂ ਵਿੱਚ ਤੁਹਾਨੂੰ ਵੀ ਪਛਤਾਉਣਾ ਪਵੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417