ਬਹਾਦੁਰ ਸ਼ਾਹ ਜਫ਼ਰ1858 ਨੂੰ ਕੈਦ ਕਰਕੇ ਬਰਮਾ ਦੇ ਸ਼ਹਿਰ ਰੰਗੂਨ ਘੱਲ ਦਿੱਤਾ ਗਿਆ..ਅੰਗਰੇਜ ਅਫਸਰ ਸੋਚਣ ਲੱਗਾ ਦੁਨੀਆਂ ਦੀ ਤੀਜੀ ਵੱਡੀ ਤਾਕਤ..ਉਸਦੇ ਬਾਦਸ਼ਾਹ ਨੂੰ ਮਾਮੂਲੀ ਜੇਲ ਵਿਚ ਰੱਖਣਾ ਜਾਇਜ ਨਹੀਂ..ਗੈਰਾਜ ਸਾਫ ਕਰਵਾ ਕੇ ਬੰਦੋਬਸਤ ਕਰ ਦਿੱਤਾ..ਬੇਗਮ ਵੀ ਨਾਲ ਹੀ..!
ਸਾਲ ਬਾਅਦ ਵਤਨ ਤੋਂ ਦੂਰੀ ਦੇ ਝੋਰੇ ਵਿਚ ਜਾਨ ਨਿੱਕਲਣ ਲੱਗੀ ਤਾਂ ਬੇਗਮ ਨੂੰ ਆਖਣ ਲੱਗਾ ਹਿੰਦੁਸਤਾਨ ਵੱਲ ਨੂੰ ਖੁੱਲਦੀ ਇੱਕ ਬਾਰੀ ਖੋਲ ਦੇਵੇ..ਪ੍ਰਵਾਨਗੀ ਲਈ ਅੰਗਰੇਜ ਅਫਸਰ ਕੋਲ ਕੋਠੀ ਗਈ..ਪਹਿਰੇਦਾਰ ਨੇ ਰੋਕ ਦਿੱਤਾ..ਅਖ਼ੇ ਸਾਬ ਜੀ ਆਪਣੇ ਕੁੱਤੇ ਦੀ ਕੰਘੀ ਕਰ ਰਿਹਾ..ਅਖੀਰ ਜਦੋਂ ਗੈਰਾਜ ਵਿਚ ਅੱਪੜੇ ਤਾਂ ਬਹਾਦੁਰ ਸ਼ਾਹ ਮਰ ਚੁਕਾ ਸੀ..ਬਿਨਾ ਵਤਨ ਦੇ ਦੀਦਾਰ ਕੀਤਿਆਂ..!
ਦੋਸਤੋ ਵਰਤਮਾਨ ਕਦੇ ਸਦੀਵੀਂ ਨਹੀਂ ਰਹਿੰਦਾ..ਹਮੇਸ਼ ਆਪਣਾ ਰੂਪ ਬਦਲਦਾ ਰਹਿੰਦਾ..ਪਰ ਕੁਝ ਭੋਲੇ ਪੰਛੀ ਭੁਲੇਖਾ ਖਾ ਜਾਂਦੇ ਇਸਦੇ ਸਦੀਵੀਂ ਹੋਣ ਦਾ..ਫੇਰ ਅਸਲੀਅਤ ਨੂੰ ਸਾਮਣੇ ਵੇਖ ਡਾਹਢੇ ਔਖੇ ਹੁੰਦੇ!
ਸਦਾ ਨਾ ਬਾਗੀਂ ਬੁਲਬੁਲ ਬੋਲੇ..ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ!
(ਅੱਜ ਇੱਕ ਬਾਦਸ਼ਾਹ ਦੀ ਗੁੰਮਨਾਮ ਰਵਾਨਗੀ ਤੇ ਚੇਤੇ ਆ ਗਿਆ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ