ਦੁੱਧ ਰਿੜਕਣ ਬਹਿਣਾ ਮਾਤਾ ਨੇ

4.7/5 - (23 votes)

ਦੁੱਧ ਰਿੜਕਣ ਬਹਿਣਾ ਮਾਤਾ ਨੇ

ਅੰਮ੍ਰਿਤ ਵੇਲੇ ਹੈ ਨਹਾਉਂਦੀ ਤੜਕੇ ।
ਉੱਠ’ਗੀ ਮਾਂ ਨਲਕੇ ਤੇ ਡੋਲੂ ਖੜਕੇ ।
ਤਾਜਾ ਪਾਣੀ ਗੇੜ ਭਰ ਲੈਣਾ ਮਾਤਾ ਨੇ ।
ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ ।

ਦਹੀਂ ਵਿੱਚੋਂ ਵੱਖ ਕਰ ਦੇਣੀ ਮੱਖਣੀ ।
ਖੱਬੇ ਸੱਜੇ ਖਿੱਚ ਇੱਕ ਚਾਲ ਰੱਖਣੀ ।
ਜੋਰਾਂ ਸ਼ੋਰਾਂ ਨਾਲ ਪੂਰੇ ਡਹਿਣਾ ਮਾਤਾ ਨੇ ।
ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ ।

ਕੰਨਾਂ ਵਿੱਚ ਪੈਂਦਾ ਪਾਠ ਗੁਰਬਾਣੀ ਦਾ ।
ਚਾਟੀ ਵਿੱਚ ਪਾਉਂਦੀ ਗੂੰਜਣ ਮਧਾਣੀ ਦਾ ।
ਸਾਜਰੇ ਨਿਬੇੜ ਕੰਮ ਲੈਣਾ ਮਾਤਾ ਨੇ ।
ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ ।

ਖਾਂਵਦੇ ਸੀ ਲਾਹਕੇ ਜੀ ਮਲਾਈ ਦੁੱਧ ਤੋਂ ।
ਕਾੜ੍ਹਨੀ ‘ਚ ਰਿੱਝ ਰਿੱਝ ਆਈ ਦੁੱਧ ਤੋਂ ।
ਕੀਤੀਆਂ ਸ਼ਰਾਰਤਾਂ ਨੂੰ ਸਹਿਣਾ ਮਾਤਾ ਨੇ ।
ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ ।

ਦੁੱਧ ਦਹੀਂ ਮੱਖਣ ਵੀ ਖਾਣਾ ਰੱਜਕੇ ।
ਕੰਮ ਨੂੰ ਵੀ ਪੈਣਾ ਅਸੀ ਭੱਜ ਭੱਜਕੇ ।
ਜਦੋਂ ‘ਵਾਜ਼ ਮਾਰ ਸਾਨੂੰ ਕਹਿਣਾ ਮਾਤਾ ਨੇ ।
ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ ।

ਕੋਸਾ ਕਰ ਦੁੱਧ ਖੱਟਾ ਲਾਉਣਾ ਰਾਤ ਨੂੰ ।
ਰੱਖਣਾ ਸੰਭਾਲ ਬੂਹਾ ਲਾ ਸਬਾਤ ਨੂੰ ।
ਸਾਰਿਆਂ ਤੋਂ ਬਾਅਦ ਲੰਮੀ ਪੈਣਾ ਮਾਤਾ ਨੇ ।
ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ ।

ਘੱਤ ਕੇ ਵਹੀਰਾਂ ਮਾਂ ਦੁਆਲੇ ਘੁੰਮਣਾ ।
ਛਾਤੀ ਨਾਲ ਲਾਕੇ ਮਾਤਾ ਮੁੱਖ ਚੁੰਮਣਾ ।
ਰੇੜਕੇ ‘ਚੋਂ ਛੰਨਾ ਭਰ ਦੇਣਾ ਮਾਤਾ ਨੇ ।
ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ ।

ਵੱਖਰਾ ਨਜ਼ਾਰਾ ਚਾਟੀ ਵਾਲੀ ਲੱਸੀ ਦਾ ।
ਮਧਾਣੀ ਨਾ ਯਰਾਂਨਾ ਡੇਢ ਗਜ ਰੱਸੀ ਦਾ ।
ਸਾਂਭੀ ਐ ਮਧਾਣੀ “ਰਾਜ” ਗਹਿਣਾ ਮਾਤਾ ਨੇ।
ਦੁੱਧ ਰਿੜਕਣ ਜਦੋਂ ਬਹਿਣਾ ਮਾਤਾ ਨੇ ।

IMG 20220913 WA0007

ਰਾਜ ਦਵਿੰਦਰ ” ਬਿਆਸ,
ਮੋ : ਵਟਸਪ 81461-27393,

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment