ਬਿਸਕੁਟਾਂ ਵਾਲਾ ਪੀਪਾ

5/5 - (1 vote)

ਨਾਨੀ ਮੇਰੀ ਬਿਸਕੁਟ ਲਿਆਈ,

ਦੇਸੀ ਘਿਓ ਵਿੱਚ ਪਾਇਆ।
ਮੈਥੋਂ ਚਾਅ ਨਾ ਜਾਵੇ ਚੁੱਕਿਆ,
ਸੀ ਜਦੋਂ ਸਕੂਲੋਂ ਆਇਆ।
ਆਉਣ ਸਾਰ ਬਸਤਾ ਰੱਖਿਆ,
ਪੀਪੇ ਵੱਲ ਨੂੰ ਝਾਕਾਂ।
ਅੰਦਰ ਮੇਰੀ ਨਾਨੀ ਬੈਠੀ ਸੀ,
ਮੈਨੂੰ ਮਾਰੇ ਹਾਕਾਂ।
ਜਦ ਮੈਂ ਵੇਖਿਆ ਨਾਨੀ ਵੱਲ ਨੂੰ,
ਝੋਲ਼ਾ ਸੀ ਉਸ ਕੋਲੇ।
ਫੇਰ ਮੈਨੂੰ ਡਰ ਵੀ ਕੀਹਦਾ,
ਮੈ ਦੋਵੇਂ ਝੱਟ ਫਰੋਲੇ।
ਮੰਮੀ ਨੇ ਮੇਰੀ ਵਰਦੀ ਲਾਹੀ,
ਨਾਲੇ ਮੈਨੂੰ ਸਮਝਾਇਆ।
ਵੇਖੋ ਬੇਟਾ ਏਦਾਂ ਨੀਂ ਕਰੀਦਾ,
ਜਦ ਹੋਵੇ ਕੋਈ ਆਇਆ।
ਨਾਲੇ ਖੇਡਾਂ ਨਾਲੇ ਕੱਪੜੇ,
ਕੋਟ ਪੈਂਟ ਤੇ ਟਾਈ।
ਬੜਾ ਕੁਝ ਸੀ ਝੋਲੇ ਅੰਦਰ,
ਨਾਨੀ ਮੇਰੀ ਲਿਆਈ।
ਮੈਂ ਵੇਖ ਵੇਖ ਖ਼ੁਸ਼ ਹੋਈ ਜਾਵਾਂ,
ਕਿੰਨੀਆਂ ਸਾਰੀਆਂ ਚੀਜ਼ਾਂ।
ਨਾਨੀ ਮੇਰੀ ਜਦ ਵੀ ਆਵੇ,
ਪੂਰੀਆਂ ਕਰਦੀ ਰੀਝਾਂ।
ਮੈਨੂੰ ਆਪਣੇ ਕੋਲ ਬਿਠਾ ਕੇ,
ਨਾਲੇ ਸੁਣਾਵੇ ਬਾਤਾਂ।
ਦਿਨ ਵੀ ਲੰਘਣ ਚਾਈਂ ਚਾਈਂ,
ਵਧੀਆ ਲੰਘਣ ਰਾਤਾਂ।
ਨਾਲ ਦੇ ਮੇਰੇ ਹਾਣੀ ਆਖਣ,
ਨਾਨੀ ਦੇ ਦੇ ਉਧਾਰੀ।
ਪੱਤੋ, ਨੇ ਝੱਟ ਮਨਾ ਸੀ

Desi kahani

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Leave a Comment