ਤੇਰੇ ਵਤਨਾਂ ਤੋਂ

4.9/5 - (13 votes)

ਤੇਰੇ ਵਤਨਾਂ ਤੋਂ ਆਈ ਠੰਡੀ ਵਾ।
ਚੜ੍ਹ ਗਿਆ  ਸਾਨੂੰ ਅੱਜ ਚਾਅ
ਸਉਣ ਦੇ  ਮਹੀਨੇ,  ਫੇਰਾ ਪਾ।
ਆ ਵੇ ਚੰਨਾ ਆ

ਪਿੱਪਲ ਦੇ ਪੱਤਿਆਂ ਵੀ ਛੱਣ-ਛੱਣ ਲਾਈ।
ਸਾਡੇ ਵਿੱਚ ਰੱਬ ਨੇ,ਪਾਈ ਕਿਉਂ  ਜੁਦਾਈ।
ਮੇਰੇ ਦਿਲ ਦਾ ਵੀ ਦੁੱਖ ਸੁਣ ਜਾ,
ਆ ਵੇ ਚੰਨਾਂ ਆ,
ਸਉਣ ਦੇ  ਮਹੀਨੇ  ਫੇਰਾ ਪਾ
ਆ ਵੇ ਚੰਨਾਂ ਆ,
******
ਸਾਰੇ ਪਾਸੇ ਚੜ੍ਹੀਆਂ, ਕਾਲੀਆਂ ਘੱਟਾਵਾਂ ।
ਦਿਲ ਕਰੇ ਤੇਰੇ ਕੋਲ,ਉੱਡ ਕੇ ਮੈਂ ਆਵਾਂ ।
ਪ੍ਰਦੇਸ਼ ਦਾ ਆਉਂਦਾ ਨਹੀਂ ਰਾਹ,
ਸੁਉਣ ਮਹੀਨੇ ਫੇਰਾ ਪਾ,
ਆ ਵੇ ਚੰਨਾ ਆ।
********
ਕਾਸ਼ਨੀ ਦੁੱਪਟਾ ਮੇਰਾ, ਉਡ ਉਡ  ਜਾਏ ।
ਦੰਦਾਂ ਹੇਠ ਦੱਬਾਂ ਕਿਤੇ,ਖਿਸਕ ਨਾ ਜਾਏ ।
ਤੱਤੜੀ ਦਾ ਰੱਬ ਹੈ ਗਵਾਹ।
ਆ ਵੇਖ ਚੰਨਾ ਆ।

ਮਾਹੀ ਨੂੰ ਅੱਜ ਮੇਰਾ
ਚੇਤਾ ਕਿਵੇਂ ਆਇਆ ਏ।
ਗੱਲਾਂ ਬਾਤਾਂ ਵਿਚ ਉਹਨੇ
ਬੜਾ  ਭਰਮਾਇਆ  ਏ।
ਜਿੰਦ ਤੇਰੇ ਲੇਖੇ ਦਿਆਂ ਲਾ,
ਆ ਗਲਵਕੜੀ ਪਾ,
ਆ ਸੱਜਣਾ ਵੇ ਆ।

Punjab
ਤੇਰੇ ਵਤਨਾਂ ਤੋਂ

ਮਲਕੀਅਤ ‘ਸੁਹਲ’
ਮੋਬਾ, 9872848610

 

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment