ਸੱਪ ਕੋਬਰਾ ਹੁੰਦਾ ਯਾਰੋ,
ਜਦ ਵੀ ਕਿਸੇ ਨੂੰ ਡੰਗਦਾ।
ਹਾਏ ਕਹਿਣ ਨੀ ਦਿੰਦਾ ਮੂੰਹੋਂ,
ਉਹ ਪਾਣੀ ਨੀ ਮੰਗਦਾ।
ਉਂਜ ਤਾਂ ਜ਼ਹਿਰ ਕੀਮਤੀ ਹੁੰਦੀ,
ਵਿਕਦੀ ਵਿੱਚ ਬਜ਼ਾਰਾਂ।
ਕੀ ਕੀ ਗੁਣ ਦੱਸੀਏ ਕਿਹੜੇ,
ਹੁਂੰਦੇ ਲੱਖ ਹਜ਼ਾਰਾਂ।
ਅਨੇਕਾਂ ਵਿੱਚ ਦਵਾਈਆਂ ਪੈਂਦੀਆਂ,
ਕਈ ਰੋਗਾਂ ਨੂੰ ਮਾਰੇ।
ਜੇ ਕਰ ਸੰਖੀਆ ਸਹੀ ਵਰਤੀਏ,
ਅੰਮ੍ਰਿਤ ਵਾਂਗ ਨਿਖਾਰੇ।
ਹੁੰਦਾ ਬੰਦੇ ਨਾਲੋਂ ਕੋਬਰਾ ਚੰਗਾ,
ਇੱਕ ਪਾਸਾ ਤਾਂ ਕਰਦਾ।
ਇੱਥੇ ਬੰਦਾ, ਬੰਦੇ ਨੂੰ ਡੰਗੀ ਜਾਵੇ,
ਬੰਦਾ ਨਾ ਜਿਉਂਦਾ ਮਰਦਾ।
ਕਈ ਤਾਂ ਬੰਦੇ ਸੱਪ ਬੁੱਕਲ ਦੇ,
ਸਮਝ ਪਿੱਛੋਂ ਹੀ ਆਉਂਦੀ।
ਡੰਗੇ ਉਹਨਾਂ ਦੇ ਤਾਅ ਨੀ ਆਉਂਦੇ,
ਜ਼ਹਿਰ ਰੰਗ ਦਿਖਾਉਂਦੀ।
ਉਹ ਬੰਦਾ ਕਿਵੇਂ ਚੰਗਾ ਹੋਇਆ,,
ਜੋ ਵਿੱਚ ਲੋਭ ਦੇ ਖੋਇਆ।
ਸੱਪ ਦੇ ਨਾਲੋਂ ਦੱਸੋ ਫਿਰ ਤਾਂ ਬੰਦਾ,
ਖਤਰਨਾਕ ਹੀ ਹੋਇਆ।
ਪੱਤੋ, ਆਖੇ ਰੱਬ ਬਚਾਵੇ,
ਤਾਂ ਹੀ ਬਚ ਕੇ ਰਹੀਏ।
ਪਰ ਬੰਦੇ ਸਾਰੇ ਇੱਕੋ ਜੇਹੇ,
ਊਂ ਮਾੜਾ ਕੀਹਨੂੰ ਕਹੀਏ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417