ਔਰਤ

4.9/5 - (20 votes)

 ਆਦਮੀ, ਆਪਣੀ ਸੋਚ ਦਾ ਦਾਇਰਾ,ਦਰਜਾ ਉੱਚਾ ਰੱਖ,,,,,,

ਔਰਤ ਲਈ ਸਦਾ
ਅੱਖ ਵਿੱਚ ਰਾਜ, ਲਹਿਜੇ ਵਿਚ ਸਤਿਕਾਰ, ਜ਼ੁਬਾਂ ਤੇ ਸਨਮਾਨ ਦੀ ਮਿਠਾਸ ਰੱਖ । ਦਿਲ ਵਿੱਚ ਔਰਤ ਪ੍ਰਤੀ ਇੱਜ਼ਤ ਬਰਕਰਾਰ ਰੱਖ।
ਔਰਤ ਨੂੰ ਚੀਜ਼ ਸਮਝਣ ਵਾਲੇ
ਐ ਆਦਮੀ,,,,,,,,,,,,,
ਸਮਝ ਕਰ, ਔਰਤ ਕੋਈ ਚੀਜ਼ ਨਹੀਂ
ਬਲਕਿ ਹਰ ਰੂਪ ਵਿੱਚ ਤੇਰੀ
ਸੰਪੂਰਨਤਾ ਦੀ ਕੜੀ ਹੈ।
ਔਰਤ ਇੱਕ ਮਾਂ, ਭੈਣ,ਬੇਟੀ, ਪਤਨੀ
ਹਰ ਰੂਪ ਵਿੱਚ ਤੇਰੇ ਨਾਲ ਜੁੜੀ ਤੈਨੂੰ
ਸੰਪੂਰਨ ਕਰਦੀ ਏ ।
ਅਰਧਨਾਰੀਸ਼ਵਰ ਦੀ ਤਰ੍ਹਾਂ ਹੀ ਬਿਲਕੁਲ,,,,,,,,,,,,,,,
ਤੇਰੇ ਰਿਸ਼ਤਿਆਂ ਨੂੰ ਬਰਕਰਾਰ ਰੱਖਣ
ਲਈ ਔਰਤ ਦੇ ਹਰ ਰੂਪ ਦਾ ਇੱਕ
ਮਜਬੂਤ ਥੰਮ੍ਹ ਹੈ ਔਰਤ।
ਐ ਆਦਮੀ,,,,,,,,,,,,
ਆਪਣੀ ਸੋਚ ਦਾ ਦਾਇਰਾ ਵੱਡਾ ਰੱਖ
ਮਾੜੀ ਸੋਚ ਰੱਖ ਕੇ ਔਰਤ ਦੇ ਪੈਰਾਂ ਦੀ
ਬੇੜੀ ਨਾ ਬਣ ,ਬਲਕਿ ਉਹਦੇ ਹੌਸਲੇ
ਦੀ ਪਰਵਾਜ਼ ਨੂੰ ਉਡਾਣ ਦੇ।
ਗੱਲ ਗੱਲ ਤੇ ਮਾਂ, ਭੈਣ ਦੀਆਂ ਗਾਲ਼ਾਂ
ਕੱਢ ਕੇ ਆਪਣੇ ਮਰਦ ਹੋਣ ਦਾ ਗੁਮਾਨ ਨਾ ਕਰ, ਇੰਝ ਆਪਣੀਆਂ ਹੀ ਘਰ ਦੀਆਂ ਔਰਤਾਂ ਦੀ ਤੌਹੀਨ ਨਾ ਕਰ ‌।
ਕੀ ਸਾਬਤ ਕਰ ਲਵੇਂਗਾ ਤੂੰ ਆਪਣੀ
ਮਰਦਾਨਗੀ ਔਰਤਾਂ ਨੂੰ ਬੁਰੀਆਂ, ਗੰਦੀਆਂ ਨਜ਼ਰਾਂ ਨਾਲ ਦੇਖ ਕੁਕਰਮ ਕਰ ਉਹਨਾਂ ਦੀ ਜ਼ਿੰਦਗੀ ਨੂੰ ਹੋਰ
ਗੁੰਝਲਦਾਰ ਬਣਾ ਕੇ, ਔਰਤ ਦਾ ਜਿਊਣਾ ਦੁਸ਼ਵਾਰ ਕਰ। ਇੰਝ ਆਪਣੇ ਹੀ ਘਰ ਦੀਆਂ ਔਰਤਾਂ ਨੂੰ ਸ਼ਰਮਸ਼ਾਰ ਨਾ ਕਰ ‌।
ਐ ਆਦਮੀ,,,,,,,,,,,,,, ਸਮਾਜ ਦੀ ਨਜ਼ਰ ਤੋਂ ਔਰਤ ਨੂੰ ਪਰਖਣਾ ਬੰਦ ਕਰ, ਅਗਨੀ ਪ੍ਰੀਖਿਆ ਦੀ ਸੰਤਾਪ ਦੀ ਮਾਰ ਮਾਰਨਾ ਔਰਤ ਨੂੰ ਬੰਦ ਕਰ।
ਇੰਝ ਔਰਤ ਦੀ ਇੱਜ਼ਤ ਨੂੰ ਢਾਹ ਨਾ ਲਾ , ਇੰਝ ਸ਼ਰੀਕਾਂ ਵਾਲੀ ਨਾ ਕਰ।
ਐ ਆਦਮੀ,,,,,,,,,,,,,,,
ਔਰਤ ਦੀ ਕੁੱਖ ਦਾ ਸਨਮਾਨ ਕਰ
ਤੈਨੂੰ ਇਸ ਦੁਨੀਆਂ ਵਿੱਚ ਲਿਆਉਣ
ਵਾਲੀ ਵੀ ਤਾਂ ਇੱਕ ਔਰਤ ਹੀ ਏ ਤੂੰ ਏਸ ਗੱਲ ਦਾ ਖਿਆਲ ਕਰ ।
ਔਰਤ ਦੀ ਬੇਸ਼ੱਕ ਢਾਲ ਨਾ ਬਣ ।
ਬਲਕਿ ਔਰਤ ਨੂੰ ਕਾਬਿਲ ਬਣਾ ਕੇ ਔਰਤ ਦੇ ਵਜੂਦ ਨੂੰ ਮਜ਼ਬੂਤ ਕਰ ।ਔਰਤ ਦੇ ਵਜੂਦ ਦਾ ਸਨਮਾਨ ਕਰ।
ਐ ਆਦਮੀ,,,,,,,,,,,,,
ਔਰਤ ਦੇ ਪਿੱਛੇ ਲੜਨ ਵਾਲਾ ਨਹੀਂ ਬਲਕਿ ਔਰਤ ਨਾਲ ਖੜਨ ਵਾਲਾ
ਇੱਕ ਚੰਗਾ ਆਦਮੀ, ਇੱਕ ਚੰਗਾ ਇਨਸਾਨ ਬਣ।ਔਰਤ ਹੀ ਤੇਰੀ ਹੋਂਦ ਬਚਾਈ ਰੱਖਣ ਦੀ ਇੱਕ ਕੜੀ ਏ।
ਇਸ ਗੱਲ ਨੂੰ ਯਾਦ ਰੱਖ ਔਰਤ ਦਾ ਸਨਮਾਨ ਕਰ।
ਇੰਝ ਔਰਤ ਨੂੰ ਪੜਤਾੜਿਤ ਕਰਕੇ
ਆਪਣੀ ਹੋਂਦ ਨੂੰ ਸਮਾਪਤ ਨਾ ਕਰ
ਐ ਆਦਮੀ ਆਪਣੇ ਆਮਦੀ ਹੋਣ ਨੂੰ ਸ਼ਰਮਸ਼ਾਰ ਨਾ ਕਰ,
ਦਾਗ਼ਦਾਰ ਨਾ ਕਰ।
ਐ ਆਦਮੀ,,,,,,,,,,, ਕੁੱਝ ਸਮਝ ਕਰ
ਜ਼ਰਾ ਖ਼ਿਆਲ ਕਰ।
ਧੰਨਵਾਦ।

Desi kahani
ਪ੍ਰੀਤ ਕੌਰ ਪ੍ਰੀਤੀ।
ਫਗਵਾੜਾ ।

Leave a Comment