ਪਰਾਲੀ ਨਾ ਸਾੜਿਓ

5/5 - (1 vote)

ਪਰਾਲੀ ਨਾ ਸਾੜਿਓ
ਤੁਸੀਂ ਨਾ ਲਾਇਓ ਅੱਗ ਪਰਾਲੀ ਨੂੰ,
ਇਹ ਵਾਤਾਵਰਨ ਖਰਾਬ ਕਰੇ।
ਨਾਲ ਧੂੰਏਂ ਬਿਮਾਰੀਆਂ ਫੈਲਦੀਆਂ,
ਕੋਈ ਐਕਸੀਡੈਂਟ ਦੇ ਨਾਲ ਮਰੇ।
ਸਾਹ ਦਮਾ ਰੋਗ ਹੋਰ ਚਮੜੀ ਦੇ,
ਜ਼ਮੀਨ ਨੂੰ ਕੈਂਸਰ ਹੋ ਚੱਲਿਆ।
ਇਹ ਰੇਆ ਸਪਰੇਆਂ ਸਭ ਜ਼ਹਿਰਾਂ ਨੇ,
ਹਰ ਬੂਹਾ ਦਵਾਈਆਂ ਨੇ ਮੱਲਿਆ।
ਰਹਿੰਦ ਖੂੰਹਦ ਖੇਤਾਂ ਵਿੱਚ ਗਾਲ ਦਿਓ,
ਇਹ ਅਰਜ਼ ਹੈ ਕਿਸਾਨ ਭਰਾਵਾਂ ਨੂੰ।
ਤੁਸੀਂ ਆਲ਼ਾ ਦੁਆਲਾ ਬਚਾ ਲਉ ਜੀ,
ਗ੍ਰਹਿਣ ਲੱਗੇ ਨਾ ਆਪਣੇ ਚਾਵਾਂ ਨੂੰ।
ਪੰਛੀ ਰੁੱਖ ਤੇ ਮਨੁੱਖ ਤਾਂਈ,
ਸਭ ਦੀ ਹੋਂਦ ਬਚਾ ਲਵੋ।
ਕੋਈ ਬਦਲ ਲਿਆਵੋ ਖੇਤੀ ਦਾ
ਵਿਭਿੰਨਤਾ ਜੈਵਿਕ ਅਪਨਾ ਲਵੋ।
ਧਰਤੀ ਦੀ ਚਮੜੀ ਮੱਚਦੀ ਏ,
ਉਪਜਾਊ ਸ਼ਕਤੀ ਵੀ ਘੱਟ ਹੋਵੇ।
ਕਿਤੇ ਆਉਣ ਵਾਲੇ ਸਮੇਂ ਅੰਦਰ
ਨਾ ਕਿਸਾਨੀ ਤੇ ਵੱਡੀ ਸੱਟ ਹੋਵੇ।
ਹੁਣ ਥੋੜ੍ਹੇ ਸਮੇਂ ਦੀ ਔਖਿਆਈ ਏ,
ਹੌਲੀ ਹੌਲੀ ਉਹੀ ਚਾਲ ਹੋਵੇ।
ਪੱਤੋ, ਨਹੀਂ ਬਿਗੜਿਆ ਡੁੱਲੇ ਬੇਰਾ ਦਾ,
ਚੱਕ ਝੋਲੀ ਵਿੱਚ ਸੰਭਾਲ ਹੋਵੇ।

Zamin
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Leave a Comment