ਜੱਗ ਤੇ ਮੇਲਾ ਵੇਖਣ ਆਏਂ, ਵੇਖ ਕੇ ਟੁਰ ਜਾਣਾ।
ਜਿੱਥੋਂ ਆਏਂ ਆਪਾਂ ਵਾਪਸ ਓਥੇ ਹੀ ਮੁੜ ਜਾਣਾਂ। ੰ
————————————–
ਜਿਦਗੀ ਦਾ ਕੀ ਭਰੋਸਾ,ਕਿਹੜੇ ਮੋੜ ਤੇ ਮੁਕ ਜਾਵੇ,
ਚੱਲ ਦੀ ਜੇਹੜੀ ਨਬਜ਼ ਖ਼ੌਰੇ ਕਦ ਰੁਕ ਜਾਵੇ।
ਚਾਰ ਦਿੱਨ ਦੀ ਜ਼ਿੰਦਗੀ ਜੀਕੇ,ਸਭ ਨੇ ਮਰ ਜਾਣਾ।
ਜੱਗ ਤੇ ਮੇਲਾ ਵੇਖਣ ਆਏ, ਵੇਖ ਕੇ ਟੁਰ ਜਾਣਾ।
————————————–
ਖੌਰੇ ਕਾਸ਼ ਤੋ ਲੋਕੀ, ਕਰਦੇ ਰਹਿੰਦੇ ਮੇਰੀ ਮੇਰੀ,
ਨਾਲ ਆਪਾਂ ਲੈ ਕੇ ਜਾਂਣੀ, ਚੀਜ਼ ਦੱਸੋਂ ਕੇਹੜੀ ?
ਉਹੀਂ ਜਾਣਾਂ ਨਾਲ ਜੋ, ਆਪਾਂ ਪੀਣਾ ਤੇ ਹੈ ਖਾਂਣਾਂ,
ਜੱਗ ਤੇ ਮੇਲਾ ਵੇਖਣ ਆਏ, ਵੇਖ ਕੇ ਟੁਰ ਜਾਣਾ।
————————————–
ਸਦਾ ਦੁਨੀਆਂ ਉਤੇ ਪੱਕੇ ਡੇਰੇ,ਲਾਏ ਵੀ ਨਹੀਂ ਰਹਿਣੇ,
ਅਖ਼ੀਰ ਨੂੰ ਖੱਫਨ ਜੁੜਣਾ,ਲੀੜੇ ਪਾਏਂ ਵੀ ਨਹੀਂ ਰਹਿਣੇ।
ਪੰਜ ਧਾਤਾਂ ਦਾ ਸ਼ਰੀਰ, ਭੇਂਟ ਅੱਗ ਦੀ ਚੜ੍ਹ ਜਾਣਾਂ।
ਜੱਗ ਤੇ ਮੇਲਾ ਵੇਖਣ ਆਏ, ਵੇਖ ਕੇ ਟੁਰ ਜਾਣਾ।
————————————–
ਦੁਨੀਆਂ ਉਤੇ ਸੱਤੇ, ਕੋਈ ਕੰਮ ਚੱਜ ਦਾ ਕਰਕੇ ਜਾਆ ਉਏ,
ਭੰਗੁਵਾਂ ਵਾਲੀਆ ਪਿੱਛੋਂ ਵੀ ਲੋਕ, ਲੈਣ ਤੇਰਾ ਨਾਂ ਉਏ।
ਅੱਕੜ ਛੱਡਕੇ ਬਣਕੇ, ਘੁੰਮਣ ਰਿਹਾ ਕਰ ਨਿਮਾਣਾ।
ਜੱਗ ਤੇ ਮੇਲਾ ਵੇਖਣ ਆਏ, ਵੇਖ ਕੇ ਟੁਰ ਜਾਣਾ।
ਸੱਤਾ ਭੰਗੁਵਾਂ ਵਾਲਾ
awesome