ਸ਼ੂਗਰ ਦਾ ਮਰੀਜ
ਹੈ ਵਿਚਾਰਾ.
ਦੁੱਧ ਚਾਹ ਫਿੱਕੀ
ਨਾ ਕੋਈ ਜਾਇਕਾ
ਰਿਹਾ ਚਿੱਟੀ ਕਣਕ
ਦੀ ਰੋਟੀ ਦਾ
ਸੁਭਾ ਵੀ ਫਿੱਕਾ
ਬੇਸੁਆਦਲੀਆਂ ਗੱਲਾਂ
ਦਵਾਈ ਲਈ
ਚਿੰਤਾਂ ਚੱਤੋ ਪਹਿਰ
ਪਰ ਦਿਨ ਤਿਓਹਾਰ
ਹੋਵੇ ਜਾਂ ਕੋਈ
ਸ਼ਗਨ ਵਿਚਾਰ
ਫੇਰ ਜੀਭ ਦਾ ਰਸ
ਕਰੇ ਕਮਾਲ
ਆਈਸ ਕਰੀਮ ਤੇ
ਗੁਲਾਬ ਜਾਮੁਨ
ਸੱਭੇ ਛੱਕ ਜਾਏ
ਅੱਖ ਬਚਾਕੇ ਮਗਰ
ਪ੍ਰਹੇਜ ਪੂਰਾ ਹੈ
…….. (ਤਪੀਆ )……