🙏ਗੁਰੂ ਨਾਨਕ 🙏

5/5 - (29 votes)

ਅਸੀ ਬਲਿਹਾਰੇ ਜਾਈਏ ਗੁਰੂ ਨਾਨਕ ਦੇ

ਜਿਸਨੇ ਗੁਰੂ ਨਾਨਕ ਤੋ ਗੁਰੂ ਗੋਬਿੰਦ ਸਿੰਘ ਤੱਕ ਜੋਤ ਨੂੰ ਜਗਾਇਆ ਏ

ਬਣ ਗੁਰੂ ਗੋਬਿੰਦ ਸਿੰਘ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਏ

ਗੁਰੂ ਅੰਗਦ ਤੇ ਅਮਰਦਾਸ ਰੂਪ ਹੋ ਗੁਰਮੁੱਖੀ ਤੇ ਲਿੱਪੀ ਨੂੰ ਬਣਾਇਆ ਏ

ਪਹਿਲਾ ਪੰਗਤ ਫੇਰ ਸੰਗਤ ਇਹ ਸਿਧਾਂਤ ਦ੍ਰਿੜ ਕਰਵਾਇਆ ਏ

ਅਸੀ ਬਲਿਹਾਰੇ ਜਾਈਏ ਗੁਰੂ ਨਾਨਕ ਦੇ ਜਿਸਨੇ ਗੁਰੂ ਨਾਨਕ ਤੋ ਗੁਰੂ ਗੋਬਿੰਦ ਸਿੰਘ ਤੱਕ ਜੋਤ ਨੂੰ ਜਗਾਇਆ ਏ

ਗੁਰੂ ਰਾਮਦਾਸ ਰੂਪ ਹੋ ਮਨ ਨੀਵਾ ਕਰਕੇ ਸੇਵਾ ਕਰਨ ਦਾ ਢੰਗ ਸਿਖਾਇਆ ਏ

ਬਣ ਗਏ ਜਵਾਈ ਭਾਵੇਂ ਗੁਰੂ ਅਮਰਦਾਸ ਜੀ ਦੇ ਪਰ ਹੰਕਾਰ ਨਾ ਨੇੜੇ ਆਇਆ ਏ

ਗੁਰੂ ਅਰਜਨ ਰੂਪ ਹੋ ਬਾਣੀ ਇਕੱਠੀ ਕਰ ਗ੍ਰੰਥ ਸਾਹਿਬ ਰਚਾਇਆ ਏ

ਗ੍ਰੰਥ ਸਾਹਿਬ ਲਈ ਪੀੜਾ ਲਾਕੇ ਆਪਣਾ ਆਸਣ ਧਰਤੀ ਤੇ ਲਾਇਆ ਏ

ਆਪ ਨੀਵੇ ਹੋ ਕੇ ਬਾਣੀ ਦਾ ਅਦਬ ਕਰਨਾ ਸਿਖਾਇਆ ਏ

ਦੇ ਸ਼ਹਾਦਤ ਵਿੱਚ ਲਾਹੌਰ ਦੇ ਸ਼ਹੀਦੀ ਦਾ ਮੁੱਢ ਚਲਾਇਆ ਏ

ਅਸੀ ਬਲਿਹਾਰੇ ਜਾਈਏ ਗੁਰੂ ਨਾਨਕ ਦੇ ਜਿਸਨੇ ਗੁਰੂ ਨਾਨਕ ਤੋ ਗੁਰੂ ਗੋਬਿੰਦ ਸਿੰਘ ਤੱਕ ਜੋਤ ਨੂੰ ਜਗਾਇਆ ਏ

ਗੁਰੂ ਹਰਿਗੋਬਿੰਦ ਰੂਪ ਹੋ ਮੀਰੀ ਪੀਰੀ ਦਾ ਸਿਧਾਂਤ ਅਪਣਾਇਆ ਏ

ਸਿਰ ਕਲਗ਼ੀ ਹੇਠ ਘੋੜਾ ਹੱਥ ਕਿਰਪਾਨ ਆਪੇ ਅਕਾਲ ਤਖ਼ਤ ਬਣਾਇਆ ਏ

ਫ਼ਿਰ ਕਿਹਾ ਗੁਰੂ ਸਾਹਿਬ ਸਿੱਖੋ ਕਰੋ ਆਪਣੇ ਆਪ ਫੈਸਲੇ ਅਕਾਲ ਤਖ਼ਤ ਏਸੇ ਲਈ ਰਚਾਇਆ ਏ

ਗੁਰੂ ਹਰਿ ਰਾਇ ਰੂਪ ਹੋ ਬਾਣੀ ਦੇ ਇੱਕ ਇੱਕ ਅੱਖਰ ਦਾ ਸਤਿਕਾਰ ਕਰਨਾ ਸਿਖਾਇਆ ਏ

ਜੇ ਪੁੱਤ ਵੀ ਬਾਣੀ ਨੂੰ ਬਦਲਣਾ ਚਾਹੇ ਸੋ ਮੂਲ ਨਾ ਭਾਇਆ ਏ

ਕਿਹਾ ਗੁਰਾ ਨੇ ਜਿਦਰ ਨੂੰ ਮੂੰਹ ਤੁਰਜਾ ਓਦਰ ਨੂੰ ਫ਼ਿਰ ਮੁੜ ਮੱਥੇ ਨਾ ਲਾਇਆ ਏ

ਅਸੀ ਬਲਿਹਾਰੇ ਜਾਈਏ ਗੁਰੂ ਨਾਨਕ ਦੇ ਜਿਸਨੇ ਗੁਰੂ ਨਾਨਕ ਤੋ ਗੁਰੂ ਗੋਬਿੰਦ ਸਿੰਘ ਤੱਕ ਜੋਤ ਨੂੰ ਜਗਾਇਆ ਏ

ਗੁਰੂ ਹਰਿ ਕ੍ਰਿਸ਼ਨ ਰੂਪ ਹੋ ਦੀਨ ਦੁਖੀਆ ਦੀ ਸੇਵਾ ਕਰਕੇ ਫ਼ਰਕ ਉੱਚ ਨੀਚ ਦਾ ਮਿਟਾਇਆ ਏ

ਏਥੇ ਉਮਰਾ ਨੀ ਦੇਖੀਆ ਜਾਦੀਆ ਬਾਲ ਰੂਪ ਵਿੱਚ ਵੀ ਗੁਰੂ ਕਹਾਇਆ ਏ

ਗੁਰੂ ਤੇਗ਼ ਬਹਾਦਰ ਰੂਪ ਹੋ ਭਗਤੀ ਕੀਤੀ ਨਾਲੇ ਖੰਡਾ ਖੜਕਾਇਆ ਏ

ਲੋੜ ਪੈਣ ਤੇ ਖ਼ਲਕਤ ਲਈ ਚੌਕ ਚਾਂਦਨੀ ਆਪਣਾ ਸੀਸ ਕਟਵਾਇਆ ਏ

ਅਸੀ ਬਲਿਹਾਰੇ ਜਾਈਏ ਗੁਰੂ ਨਾਨਕ ਦੇ ਜਿਸਨੇ ਗੁਰੂ ਗੋਬਿੰਦ ਸਿੰਘ ਤੱਕ ਜੋਤ ਨੂੰ ਜਗਾਇਆ ਏ

ਗੁਰੂ ਗੋਬਿੰਦ ਸਿੰਘ ਰੂਪ ਹੋ ਖੰਡੇ ਬਾਟੇ ਦੀ ਪਾਹੁਲ ਚਲਾਈ

ਆਪ ਛਕੀ ਸਾਰੇ ਪਰਿਵਾਰ ਤਾਈ ਛਕਾਈ

ਸਾਜ ਪੰਜ ਪਿਆਰੇ ਖ਼ਾਲਸਾ ਪੰਥ ਚਲਾਇਆ ਏ

ਸਾਨੂੰ ਸਿੰਘ ਸਜ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਏ

ਸਭ ਤੋਂ ਪਹਿਲਾ ਪਿਤਾ ਵਾਰਿਆ ਕੁੱਲ ਆਲਮ ਲਈ

ਫ਼ਿਰ ਹਥੀ ਵੱਡੇ ਪੁੱਤ ਤੋਰੇ ਵਿੱਚ ਚਮਕੌਰ ਸ਼ਹੀਦੀ ਲਈ

ਮਾਂ ਗੂਜਰੀ ਵਾਰੀ ਛੋਟੇ ਪੁੱਤਰਾ ਤਾਈ ਨੀਹਾਂ ਵਿੱਚ ਚਿਣਵਾਇਆ ਏ

ਜਾਨੋ ਪਿਆਰੇ ਸਿੰਘ ਵਾਰੇ ਸਾਰਾ ਪਰਿਵਾਰ ਵਾਰਿਆ

ਫ਼ਿਰ ਮਾਛੀਵਾੜੇ ਜੰਗਲ ਸੁੱਕਰਾਨਾ ਕੀਤਾ

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਚਾਰ

ਕਰ ਵੱਡਾ ਉਪਕਾਰ ਸਿੱਖ ਕੌਮ ਸਿਰ ਆਪਣਾ ਕਰਜਾ ਲਾਹਿਆ ਏ

ਅਸੀ ਬਲਿਹਾਰੇ ਜਾਈਏ ਗੁਰੂ ਨਾਨਕ ਦੇ ਜਿਸਨੇ ਗੁਰੂ ਗੋਬਿੰਦ ਸਿੰਘ ਤੱਕ ਜੋਤ ਨੂੰ ਜਗਾਇਆ ਏ

ਓਏ ਸੰਧੂਆਂ ਮੋਗੇ ਵਾਲਿਆ ਕੀ ਕੀ ਸਿਫ਼ਤ ਲਿਖਾ ਗੁਰੂ ਨਾਨਕ ਦੀ ਤੈਨੂੰ ਰੁੱਲਦੇ ਫਿਰਦੇ ਨੂੰ ਜੀਨੇ ਗਲ ਲਾਇਆ ਏ

 

IMG 20220915 WA0037

✍️ ਸੰਧੂ ਮੋਗੇ ਵਾਲਾ

9417202960

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment