ਠੇਸ ਪਹੁੰਚੀ
ਕੀ ਮਿਲਿਆ ਜਿੰਦਗੀ ਦੇ ਰਾਹੀ ਚੱਲ ਕੇ,
ਜਜਬਾਤ ਜੋੜੇ ਸੀ ਤੂੰ ਆਈ ਗਵਾਹੀ ਭਰ ਕੇ।
ਹੰਝੂ ਸੁੱਕ ਜੇ ਗਏ ਨੇ ਬੇਵਫਾਈ ਜੜ੍ਹ ਕੇ,
ਕਿਉਂ ਭਟਕੀ ਦੂਜੇ ਦੀ ਗੱਲ ਸਾਰੀ ਕਰ ਕੇ।
ਸਾਥ ਨਿਭਾਵਣ ਦਾ ਪਤਾ ਨਹੀਂ,
ਕਿਉਂ ਕਰਾਇਆ ਜਿੰਦਗੀ ਨੂੰ ਮੁੜ ਸਫ਼ਾਈ ਮਰ੍ਹ ਕੇ।
ਰਤਾ ਪ੍ਰਵਾਹ ਨਾ ਕੀਤੀ ਦੁੱਖ ਮੈਨੂੰ ਵੀ,
ਜਿੰਦਗੀ ਰੁੱਲ ਹੀ ਗਈ ਦੂਜੇ ਗੱਲ ਲੱਗ ਸੱਚਾਈ ਦੱਸ ਕੇ।
ਵਕ਼ਤ ਵੱਲ ਨਹੀਂ ਸਿਰਫ਼ ਤੈਨੂੰ ਤੱਕਿਆ,
ਪੀੜ੍ਹ ਸਹਿ ਥੱਲੇ ਡਿੱਗ ਜਾਂਦਾ ਹਾਂ ਤੇਰੀ ਜੁਦਾਈ ਭਰ ਕੇ।
ਅਜੀਬ ਕਿਸਮ ਦੀ ਕੋਸ਼ਿਸ਼ ਸੀ ਤੂੰ,
ਕਿਰਦਾਰ ਬਦਲਿਆ ਮੈ ਖ਼ਾਸ ਨਹੀਂ ਸਿਰਫ਼ ਸ਼ੁਦਾਈ ਬਣ ਕੇ।
ਮੈ ਰੂਹਾਂ ਨੂੰ ਜਾਣਿਆ ਇਸ਼ਕ ਨਹੀਂ,
ਗੱਲ ਹੁੰਦੀ ਦਿਲੋਂ ਛੱਡ ਨਾ ਜਾਂਦੇ ਕਦੇ ਸੁਣਵਾਈ ਬੰਨ੍ਹ ਕੇ।
ਦਰਦ ਦਵਾਈ ਨਾ ਅਸਰ ਕਰ ਸਕੀ,
ਦਿਲਾਂ ਨੂੰ ਛੂਹਣ ਦਾ ਇਰਾਦਾ ਨਹੀਂ ਮੁੜ ਖੁਦਾਈ ਜੜ੍ਹ ਕੇ।
ਤਕਦੀਰ ਵਿੱਚ ਤੂੰ ਅਜਮਾ ਵੇਖ ਰਹੀ,
ਰੂਹ ਕੰਬੀ ਦਾ ਵਕ਼ਤ ਤਕਲੀਫ਼ ਦਿੰਦਾ ਅੈ ਸੱਚ ਹੱਸ ਕੇ,
ਸਾਫ਼ ਲਫ਼ਜ਼ਾਂ ਵਿੱਚ ਨੇੜ੍ਹੇ ਸਿਰ ਦਰਦ ਬਣੀ,
ਤਰਫ਼ਾ ਲਿੱਖਤ ਵਰਕੇ ਗਈ ਗੌਰਵ ਜਿਓਣਾ ਸਿੱਖ ਹੁਣ ਰੱਜ ਕੇ।
ਗੌਰਵ ਧੀਮਾਨ
ਜੀਰਕਪੁਰ ਚੰਡੀਗੜ੍ਹ