ਮੁਸ਼ਕਲਾਂ ਵਿੱਚ ਨਾ ਸਾਥ ਤੂੰ ਛੱਡਿਆ,
ਵਿੱਚ ਹਕੀਕੀ ਰੱਬ ਦਾ ਰੂਪ ਤੂੰ ਲੱਗਿਆ।
ਤਨ ਮਨ ਧਨ ਦਾ ਫ਼ਰਕ ਤੂੰ ਦੱਸਿਆ,
ਮਿਹਨਤ ਕੀਤੀ ਉਸ ਮੁਕਾਮ ਤੂੰ ਪਹੁੰਚਿਆ।
ਤੇਰੇ ਪੁੱਤ ਨੇ ਤਾਂ ਸਿਰਫ਼ ਨਾਂ ਏ ਖੱਟਿਆ,
ਉਮਰੇ ਤੇਰੀ ਦਾ ਬਾਪੂ ਖਿਆਲ ਦਿਲੋਂ ਰੱਖਿਆ।
ਨਾ ਪੀੜ੍ਹ ਦਿੱਤੀ ਨਾ ਰੁਸਵਾ ਏ ਭੱਖਿਆ,
ਬਾਪੂ ਜੀ ਤੇਰੀ ਯਾਦ ਵਿੱਚ ਮੈ ਨਾ ਅੱਕਿਆ।
ਤੂੰ ਸਮਝਾਇਆ ਨਾ ਹਮਦਰਦ ਏ ਕੋਈ,
ਮੁਸੀਬਤਾਂ ਤੋਂ ਹਟਾ ਮੈਨੂੰ ਬਾਪੂ ਤੂੰ ਨਾ ਥੱਕਿਆ।
ਇੱਥੇ ਕਰਦਾ ਕੋਈ ਵਜ੍ਹਾ ਪਤਾ ਲੱਗ ਗਿਓ,
ਤੇਰੀ ਰਹਿਮਤ ਤੇਰੇ ਸਦਕਾ ਬਾਪੂ ਤੂੰ ਨਾ ਭੱਜਿਆ।
ਬੁਰਕ਼ੀ ਮੂੰਹ ਪਾਵੇ ਭੁੱਖ ਹੋਰ ਨਾ ਲੱਗੀ,
ਤੇਰੇ ਇੱਕ ਤਵੇ ਦੇ ਫ਼ੁਲਕੇ ਨੇ ਢਿੱਡ ਏ ਭਰਿਆ।
ਸਬਰ ਰੱਖਣਾ ਸਿਖਾਇਆ ਬਾਪੂ ਤੂੰ ਮੈਨੂੰ,
ਤੇਰੇ ਦੁੱਖਾਂ ਵਿੱਚੋਂ ਦੀ ਆਵਾਜ਼ ਚੁੱਕ ਅੱਗੇ ਵਧਿਆ।
ਭਵਿੱਖ ਤੁਹਾਡਾ ਸੋਹਣਾ ਲਾਲ ਜਿਊਂਦਾ,
ਮੇਰੇ ਸੁਪਨਿਆਂ ਦੇ ਨਾਲ ਬਾਪੂ ਤੂੰ ਏ ਜੁੜਿਆ।
ਤੈਨੂੰ ਤਕਲੀਫ਼ ਨਾ ਦਵਾਂ ਇਸ ਜੱਗ ਦੀ ਹੋਣ,
ਗੌਰਵ ਵੱਲ ਦਾ ਵਿਸ਼ਵਾਸ਼ ਤੈਥੋਂ ਕਦੇ ਨਾ ਟੁੱਟਿਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016