ਹੋਸ਼ ਨਹੀਂ ਸੀ
ਮੈਨੂੰ ਮੇਰੀ ਜਿੰਦਗੀ ਨੇ ਛੱਡ ਦਿੱਤਾ,
ਮਿੱਠੀ ਲਫ਼ਜਾ ਦਾ ਇੱਕ ਰੂਪ ਸੀ।
ਯਾਦ ਬਣ ਕਦੇ ਤੂੰ ਯਾਦ ਵੀ ਨਾ ਕੀਤਾ,
ਲੱਗਦਾ ਤੈਨੂੰ ਪੈਸਿਆਂ ਦਾ ਹੀ ਸਰੂਰ ਸੀ।
ਇਸ਼ਕ ਬਣ ਕੇ ਦਿਲ ਨੇੜ੍ਹੇ ਹੋ ਫਿੱਕਾ,
ਮੇਰੀ ਕਿਸਮਤ ਹੱਥ ਬੰਨ੍ਹ ਜੋੜ ਸੀ।
ਅਜੀਬ ਜਾ ਇਸ਼ਕ ਮੈ ਹਕੀਕੀ ਦਿਖਾਂ,
ਨਾ ਪਾਇਆ ਪਿਆਰ ਨਾ ਹੋਸ਼ ਸੀ।
ਤਾਅਨੇ ਕੱਸ ਗਏ ਦਿਲ ਯਾਰਾਨੇ ਧੱਸ ਗਏ,
ਤੂੰ ਪਾਈ ਨਾ ਸੱਚੀ ਮਹੋਬਤ ਦਿਲ ਵਿੱਚ ਦੀ ਹੋਰ ਸੀ।
ਕੋਮਲ ਫੁੱਲ ਕੱਢਿਆ ਦੇ ਵਿੱਚ ਦੀ ਗੱਲ ਨੂੰ ਮੰਨ ਗਏ,
ਬੜੀ ਸ਼ਿੱਦਤ ਸੀ ਪਰ ਕਦੇ ਇਸ਼ਕ ਨੇ ਦਿਖਾਈ ਨਾ ਮੈ ਚੋਰ ਸੀ।
ਤਕਲੀਫ਼ ਸਹਿੰਦਾ ਚੱਲਦੇ ਰਾਹ ਨੂੰ ਵਹਿੰਦਾ,
ਹਰ ਪਾਸੇ ਤੂੰ ਦਿੱਸੇ ਦਾ ਡਰ ਰਹਿੰਦਾ ਖੌਫ਼ ਸੀ।
ਮੈ ਇਸ਼ਕ ਪੁਣੇ ਦਾ ਕਦੇ ਝਾਕ ਨਾ ਕਹਿੰਦਾ,
ਫ਼ੋਤ ਆਪਣੀ ਦਾ ਪਾਇਆ ਨਾ ਕਦੇ ਸ਼ੋਰ ਸੀ।
ਡਰ ਜਿੰਦਗੀ ਨੂੰ ਇਲਜਾਮ ਦੇ ਨਾ ਮਾਰ ਏ ਦਿੰਦਾ,
ਰਤਾ ਪ੍ਰਵਾਹ ਲੰਘ ਚੁੱਕੇ ਵਕ਼ਤ ਦੀ ਨਾ ਤੂੰ ਥੋੜ੍ਹ ਸੀ।
ਮੈ ਗਰੀਬ ਦੇ ਰੂਪ ਹੱਸ ਪਿਆ ਜਾ ਪਹਿੰਦਾ,
ਗੁਰ ਨੇ ਸਿਖਾਈ ਜਿੰਦਗੀ ਹਮਦਰਦ ਨਾ ਮਿਲੇ ਕੋਈ ਮੌਤ ਸੀ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ