ਸੱਚ ਦੇ ਪੈਰ ਵੱਢੇ

5/5 - (12 votes)
ਸੱਚ ਦੇ ਪੈਰ ਵੱਢੇ
ਹਾਕਮਾਂ ਨੇ ਤਾਂ ਬੜੀ ਅੱਤ ਚੁੱਕੀ,
ਸਰਦਾਰ ਭਗਤ ਸਿਆਂ ਜਾ ਲੜ੍ਹਿਆ।
ਗ਼ੁਲਾਮ ਬਣਾਉਣ ਦੇ ਸੁਪਨੇ ਜੋ ਸੀ,
ਕੁਝ ਸਰਕਾਰਾਂ ਮਿਲ ਹੁਣ ਜਾ ਰਲਿਆ।
ਗ਼ੁਲਾਮ ਨਹੀਓਂ ਨਾ ਝੁੱਕਣਾ ਅਸਿਓਂ,
ਇੱਟ ਨਾ ਇੱਟ ਖੜ੍ਹਕਾ ਭਗਤ ਤੁਰਿਆ।
ਰਾਜਗੁਰੂ ਸੁਖਦੇਵ ਦੇਸ਼ ਕੌਮ ਖਾਤਿਰ,
ਗ਼ੁਲਾਮ ਬਣਾ ਰਹੇ ਗੋਰੇ ਨੂੰ ਜਾ ਭੁੰਨਿਆ।
ਕੁਝ ਗ਼ਦਾਰ ਵੀ ਪੰਜਾਬੋਂ ਰੱਲ ਗਿਆ,
ਭਗਤ ਬਣਾਈ ਰੇਲ਼ ਕੌਣ ਜਾ ਰੁਲਿਆ।
ਗੋਰੇ ਚੁੱਪ ਨਾ ਬੈਠੇ ਬੇ – ਗ਼ੁਨਾਹ ਢੇਰ,
ਜਲ੍ਹਿਆਂਵਾਲਾ ਬਾਗ਼ ਨਾਮ ਜਾ ਡੁੱਲਿਆ।
ਸਰਦਾਰ ਊਧਮ ਦੀ ਅੱਖਾਂ ਖੂਨ ਡੁੱਲ੍ਹੇ,
ਜਰਨਲ ਡਾਇਰ ਨੂੰ ਮਾਰ ਜਾ ਸੁੱਟਿਆ।
ਫਿਰ ਨਾ ਕੋਈ ਗ਼ੁਲਾਮੀ ਸ਼ਹੀਦ ਬੋਲੇ,
ਗ਼ਦਾਰਾਂ ਦੇ ਘਰ ਸੁੰਨੇ ਹੁਣ ਜਾ ਖੁਰਿਆ।
ਭਗਤ ਸਿੰਘ ਰਾਜਗਰੂ ਸੁਖਦੇਵ ਰਾਖੇ,
ਸ. ਊਧਮ ਵੀਰ ਯੋਧੇ ਨਾ ਮੁੜ ਜੰਮਿਆ।
ਪੰਜਾਬ ਦਾ ਹਾਲ ਰਿਹਾ ਹੁਣ ਗ਼ੁਲਾਮੀ,
ਸਰਕਾਰਾਂ ਦੇ ਦੱਬਕੇ ਹੇਠ ਸਭ ਭੁੱਲਿਆ।
ਕੀ ਸਵਾਲ ਕੀ ਜਵਾਬ ਮੰਗਦੇ ਹੋ ਤੁਸੀ,
ਗ਼ੁਲਾਮਾਂ ਦੀ ਘੜੀ ਤੁਸੀ ਆਪ ਬੁੰਨਿਆ।
ਅੱਜ ਅੱਖ ਖੋਲ੍ਹ ਲਿਓ ਯਾਦ ਕਰ ਜੁਲਮੇ,
ਗੌਰਵ ਦੀ ਪੁਕਾਰ ਤੁਹਾਡੇ ਤੱਕ ਤੁੰਨਿਆ।
bhagat singh
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਸਪੰਰਕ 7626818016

Leave a Comment