ਛਾਵੇਂ ਨੀ ਆਏ,ਜਿੰਦਗੀ ਦੇ ਰੰਗ ਫ਼ਰਮਾਏ।
ਇੱਕੋ ਏਕਤਾ ਨਾਂ ਕਿਸਾਨ,ਮਾਂ ਧਰਤੀ ਦੇ ਹਾਂ ਜਾਏ।
ਤੂੰ ਕਰ ਗੁਜਾਰੀ,ਸਰਕਾਰ ਗੁਲਾਮਾਂ ਦੇ ਵਿੱਚ।
ਇੱਥੇ ਫ਼ਕੀਰ ਸ਼ਾਂਤਮਈ,ਉੱਜਵਲ ਨਾ ਹੋ ਤੂੰ ਭੜ੍ਹਕਾਏ।
ਹਜੂਰ! ਖੁਸ਼ਮਿਜਾਜ਼ ਰਹੀਦਾ ਦਿਲ ਤੋਂ ਨੀ।
ਅਜੀਬ ਕਿਸਮ ਦੀ ਜਿੰਦਗੀ,ਤੂੰ ਸਰਕਾਰੇ ਕਿਉ ਖਾਏ।
ਮੈ ਗ਼ਰੀਬ,ਲੱਖ ਕਰਾਂ ਬੰਦਗੀ ਸ਼ੁਕਰਾਨੇ ਪਾਏ।
ਹਕੀਕੀ ਲੋੜ ਨਾ ਮਿਲੀ ਜਿੰਦਗੀ,ਤੂੰ ਕਿਸਾਨੀ ਮਰਵਾਏ।
ਸਬ ਵੇਖਿਆ ਅੱਖਾਂ ਹੰਝੂਆਂ,ਤੂੰ ਹੱਕ ਭੌਰਾ ਨਾ ਜਤਾਏ।
ਉਮਰੇ ਬੀਤੀ ਨੱਬੇ ਟੱਪਿਆ,ਖੁਦ ਮਿਸਾਲ ਬਣ ਦਖਾਏ।
ਪੁੱਤਰਾਂ ਦਿੱਤੀਆਂ ਕੁਰਬਾਨੀਆਂ,ਰੱਬ ਲੇਖ ਮੁੜ ਲਖਾਏ।
ਤੂੰ ਰੋਵੇਂਗਾ ਵੇ ਸਤਰਾਂ ਵੇਖ,ਕਰ ਫ਼ਤਿਹ ਮੈਦਾਨ ਸੂਰਮੇ ਟਕਰਾਏ।
ਲੱਗੀ ਨਜ਼ਰ,ਪਰ ਸੋਹਣੇ ਪੰਜਾਬ ਦੀਆਂ ਅਰਦਾਸਾਂ ਨੇ।
ਗੁਰ ਘਰ ਬਖਸ਼ਣਹਾਰ,ਦਾਤਾ ਜੀ ਭਲੀ ਸੁਹਾਵਣੀ ਲਾਏ।
ਤੂੰ ਸਾਹਾਂ ਦੇ ਵਿੱਚ ਰਚਿਆ,ਵਾਹਿਗੁਰੂ ਜੀ ਰੰਗ ਬਣਾਏ।
ਗੌਰਵ ਦੁੱਖ ਕੰਢਿਆਂ ਦੇ ਵੱਲ ਰੱਖਿਆ,ਗੱਲ ਰੂਪ ਅੈ ਰੰਗ ਛਾਏ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ