ਵਕ਼ਤੋਂ ਵਕ਼ਤੀ

Rate this post

ਵਕ਼ਤੋਂ ਵਕ਼ਤੀ

ਵਿੱਚ ਨਾ ਆਇਆ ਜੋ ਰਿਸ਼ਤਾ ਗੂੜ੍ਹਾ,
ਜੁੜੇ ਪਿਆਰ ਦੇ ਸੂਏ ਝਬੋਏ ਵਿਸ਼ਵਾਸ਼ ਸੀ ਥੋੜ੍ਹਾ।
ਹਕੀਕੀ ਰੂਪ ਅੈ ਮੈ ਦਿਲੋਂ ਕੀਤਾ,
ਮਨ ਖੱਟ ਪਾਇਆ ਮੈ ਦਰਦ ‘ ਚ ਰੌਣਾ।

ਨਾ ਮੈ ਇਸ਼ਕ ‘ ਚ ਪਾਇਆ ਚਾਂਦੀ ਹੱਥ ਸੋਨਾ,
ਰੁਖੇ ਪਿਆਰ ਨੇ ਸਾਬਿਤ ਕੀਤਾ ਮੈ ਨਾ ਫ਼ਿਰ ਹੋਣਾ।
ਇਸ਼ਕੋਂ ਇਸ਼ਕੀ ਬਾਤ ਜੋ ਮਿੱਠੀ,
ਵਿੱਚ ਲਿਖਿਆ ਅੈ ਜਿੰਦਗੀ ਨਾ ਖੋਣਾ।

ਅੈਵੇਂ ਦੂਰ ਹੱਥ ਬੰਨ੍ਹ ਦਿੱਤੇ ਜੇ ਜਾਂਦੇ,
ਖੇਡ ਗੁੱਡੀਆਂ ਦਾ ਫ਼ੈਸਲਾ ਲਿਆ ਪਿਉ ਕਿਉਂ ਨਾ।
ਆਰਾਮ ਦੀ ਦਿੱਖ ਚਿਹਰੇ ਸਬ ਬਿਗੜ੍ਹ ਜਾਂਦੇ,
ਦੰਦਾਂ ਦੇ ਦੰਦ ਵੱਜ ਨੇ ਉਠਾਉਂਦੇ ਮਾਂ ਵਲੋਂ ਤਾਂ ਚੁੱਪ ਕਰਾਉਣਾ।

ਕੰਧ ਟੱਪ ਇਸ਼ਕੇ ਦੀ ਇੱਜਤ ਲੁੱਟ ਨੇ ਜਾਂਦੇ,
ਮਾਂ ਇਕੱਲੀ ਦਾ ਫ਼ੈਸਲਾ ਪਿਆਰ ਕਿੱਥੋਂ ਦਾ ਖਿਡੌਣਾ।
ਸੁੱਲੀ ਚੜ੍ਹ ਔਲਾਦ ਮਾਪਿਆਂ ਦਾ ਗੱਲ ਘੁੱਟ ਜਾਂਦੇ,
ਪਿੱਛੋਂ ਕਿਵੇਂ ਦੀ ਜਿੰਦਗੀ ਗੌਰਵ ਹੰਝੂ ਵਹਿ ਨਾ ਵਹਾਉਣਾ।

ਲਕੀਰਾਂ ਹੁਣ ਝੱਟ ਮਿਟ ਜਾਂਦੀਆਂ,
ਧੀ ਜੰਮੀ ਲੇਕਿਨ ਇੱਕ ਮਾਂ ਅਫ਼ਸੋਸ ਕਰ ਭੁੱਲ ਭਲਾਉਣਾ।
ਜਿੱਥੇ ਸਮਝਿਆ ਸੀ ਧੀ ਘਰ ਹੈ ਚੰਗੀ,
ਵਿਛੋੜਾ ਦਿਲੋਂ ਪਿਆਰ ਗ਼ੈਰ ਨੂੰ ਕੀਤਾ ਫਿਰ ਕਿਉਂ ਧੀ ਕਹਾਉਣਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment