ਜਿੰਦਗੀ ਨਹੀ

Rate this post

ਜਿੰਦਗੀ ਹਰ ਰੋਜ਼ ਨਵੀਂ ਸਵੇਰ ਲੈ ਕੇ ਉੱਠਦੀ ਹੈ।ਜਿਸਨੂੰ ਅਪਣਾ ਕੇ ਹਰ ਖੁਸ਼ੀ ਦਾ ਅਨੰਦ ਮਾਣਿਆ ਜਾਂਦਾ ਹੈ।ਕੁਝ ਹੱਦ ਹੀ ਜਾਣੂ ਹੁੰਦੇ ਨੇ ਉਹ ਕਿੱਸੇ ਜਿਸਦਾ ਅਸਰ ਅੰਤ ਤੋਂ ਬਾਅਦ ਵੀ ਅਪਣਾਇਆ ਜਾਂਦਾ ਹੈ।ਮੌਜੂਦਾ ਹਾਲਾਤ ਤਾਂ ਹਰ ਘਰ ਹਰ ਸੜਕ ਤੇ ਮਿਲ ਜਾਣ ਦੀ ਉਮੀਦ ਹੁੰਦੀ ਹੈ।ਲੋਕ ਸਾਂਝੀ ਵਿਰਾਸਤ ਵਾਂਗ ਇੱਕ ਦੂਜੇ ਦਾ ਸਾਥ ਦੇਣਾ ਇਸ ਲਈ ਛੱਡ ਦਿੰਦੇ ਹਨ ਕਿਉਂਕਿ ਵਕ਼ਤ ਦਾ ਵੇਰਵਾ ਜਾਤ ਪਾਤ ਨਾਲ ਨਜਿੱਠਿਆ ਹੁੰਦਾ ਹੈ।ਜਿੰਦਗੀ ਨੂੰ ਸਹੀ ਸਾਬਿਤ ਉਦੋਂ ਹੀ ਕੀਤਾ ਜਾ ਸਕਦਾ ਜਦੋਂ ਕੁਦਰਤੀ ਹੋਂਦ ਇੱਕ ਘਰ ਵਿੱਚ ਹੋਵੇ।ਜਿੰਦਗੀ ਨੂੰ ਹੱਸਦੇ ਹੋਏ ਉਦੋਂ ਦੇਖਿਆ ਜਾ ਸਕਦਾ ਜਦੋਂ ਦੁਨੀਆ ਵਿੱਚ ਇੱਕ ਨੰਨ੍ਹੀ ਜਾਨ ਨੇ ਜਨਮ ਲਿਆ ਹੋਵੇ।ਕੁਝ ਵਕ਼ਤ ਹੀ ਸਦੀਆਂ ਬਣਾ ਦਿੰਦਾ ਹੈ।ਉਡੀਕ ਕਰਦੇ ਹੋਏ ਵੀ ਮੱਥੇ ਤੇ ਤੜ੍ਹੇੜਿਆ ਪਾ ਦਿੰਦਾ ਹੈ।
ਜਿਉਂ ਜਿਉਂ ਜਿੰਦਗੀ ਨੂੰ ਕੋਲ਼ ਦੇਖਣ ਦੀ ਕੋਸ਼ਿਸ਼ ਕਰੀਏ ਉਵੇਂ ਜਿੰਦਗੀ ਸਾਨੂੰ ਕੁਝ ਸੋਚਣ ਦਾ ਵਕ਼ਤ ਦਿੰਦੀ ਹੈ।ਇਸਦਾ ਮਤਲਬ ਹੈ ਕੁਦਰਤ ਨਾਲ ਪਿਆਰ ਤੇ ਉਹਨਾਂ ਦੇ ਅਲਫ਼ਾਜ ਜਿਹਨਾਂ ਦਾ ਪਹਿਲੂ ਅਸੀ ਖੁਦ ਬਣਕੇ ਦੁਨੀਆ ਵਿੱਚ ਦਰਸਾਉਂਦੇ ਹਾਂ।ਕਿਸੇ ਦਾ ਹੱਸਣਾ ਇੱਕ ਜਿੰਦਗੀ ਹੈ।ਕਿਸੇ ਦਾ ਨਾ ਹੱਸਣਾ ਵੀ ਜਿੰਦਗੀ ਹੈ।ਜਿੰਦਗੀ ਨੂੰ ਨਵੇਂ ਵਰ੍ਹੇ ਦੀ ਤਲਾਸ਼ ਨਹੀਂ ਹੁੰਦੀ ਜਿੰਦਗੀ ਹਰ ਦਿਨ ਨੂੰ ਨਵਾਂ ਬਣਾ ਦਿੰਦੀ ਹੈ।ਅਸੀ ਇੱਕ ਦੂਜੇ ਨੂੰ ਕੁਰਬਾਨ ਕਰਨ ਦੀ ਗੱਲ ਕਰਦੇ ਹਾਂ ਪਰ ਜਿੰਦਗੀ ਇਸਦਾ ਮਤਲਬ ਵੀ ਨਹੀਂ ਸਮਝਦੀ।ਵਕ਼ਤ ਨੇ ਕਦੇ ਵੀ ਕੋਈ ਖੇਡ ਨਹੀਂ ਖੇਡੀ,ਨਾ ਹੀ ਕਿਸਮਤ ਨੇ ਆਪਣੀ ਜੇਬ ਚੋਂ ਇੱਕ ਧੇਲਾ ਦਿੱਤਾ,ਜਿੰਦਗੀ ਕੁਝ ਸਮੇਂ ਲਈ ਇੰਝ ਲੱਗੀ ਜਿਵੇਂ ਹਵਾ ਦਾ ਝੌਕਾ ਵਾਰ ਵਾਰ ਲੰਘਾ।ਜਿੰਦਗੀ ਖੁਦਗਰਜੀ ਨਹੀਂ ਸਿਰਫ਼ ਦੋ ਪਹਿਲੂ ਦਾ ਰੂਪ ਹੈ।ਜਿੰਦਗੀ ਦਾ ਹੱਸਣਾ ਰੋਣਾ ਤਹਿ ਨਹੀ ਹੁੰਦਾ ਇਹ ਸਬ ਤਾਂ ਵਕ਼ਤ ਦਾ ਵੇਰਵਾ ਦਿਖਾਉਂਦਾ ਹੈ।
ਅਜੋਕਾ ਸਮਾਜ ਸ਼ੁਰੂ ਤੋਂ ਅਜੀਬ ਰਿਹਾ।ਆਪਣੇ ਆਪ ਨੂੰ ਵੀ ਸਹੀ ਸਾਬਿਤ ਕਰਦਾ ਰਿਹਾ।ਕੁਝ ਖੋਜ ਕਰਦੇ ਕੁਝ ਅਣਹੋਣੀ ਜਿਸਦਾ ਅੱਜ ਦੀ ਜਿੰਦਗੀ ਵਿੱਚ ਕੋਈ ਭੇਦ ਭਾਵ ਨਹੀਂ।ਜਦੋਂ ਗੱਲ ਧਰਮ ਦੀ ਅਾ ਜਾਵੇ ਤਾਂ ਜਿੰਦਗੀ ਦਾ ਅਸਲ ਕੋਈ ਰਾਜ ਨਹੀਂ।ਅਸਲ ਜਿੰਦਗੀ ਨੂੰ ਜਾਣਨਾ ਹੋਵੇ ਤਾਂ ਆਪਣੀ ਜਿੰਦਗੀ ਨੂੰ ਜਿੰਦਗੀ ਨਾ ਸਮਝੋ ਕਿਉਂਕਿ ਇਸਦਾ ਕੋਈ ਖਜਾਨਾਂ ਨਹੀਂ ਕੋਈ ਗਹਿਣਾ ਨਹੀਂ।ਅੰਤ ਦਾ ਸੰਕੇਤ ਜਦੋਂ ਜਲਦੀ ਹੋਣ ਦਾ ਪਤਾ ਲੱਗੇ ਉਦੋਂ ਖੁਦ ਦਾ ਚੇਹਰਾ ਵੀ ਲਾਲ ਹੁੰਦਾ।ਇਸ ਲਈ ਆਪਣਾ ਕੀਤਾ ਆਪ ਕਮਾਯੋ ਜਿਸ ਵਕ਼ਤ ਕੋਈ ਵੀ ਰੱਜਦਾ ਹੁੰਦਾ।
ਬੁਰਾਈ ਹਰ ਇੱਕ ਵਿੱਚ ਹੁੰਦੀ ਹੈ।ਖੁਦ ਤੇ ਜਿੰਦਗੀ ਵਿੱਚ ਕੋਈ ਫ਼ਰਕ ਨਹੀਂ।ਉਜਾੜਨ ਵੇਲੇ ਘਰ ਵੀ ਟੁੱਟਦਾ ਤੇ ਖੁਦ ਦਾ ਭਰੋਸਾ ਵੀ ਪਰ ਹੁਣ ਇਹ ਨਹੀਂ ਕਿ ਜਿੰਦਗੀ ਦਾ ਪਹਿਲੂ ਸਹੀ ਚਾਲ ਚੱਲ ਰਿਹਾ।ਚਾਲ ਜਦੋਂ ਸਹੀ ਚੱਲਣ ਦੀ ਵਾਰੀ ਹੁੰਦੀ ਉਦੋਂ ਖੁਦ ਦਾ ਭਰੋਸਾ ਹਰ ਕਿਸੇ ਤੇ ਹੁੰਦਾ ਇਸ ਲਈ ਰਾਹ ਵਿੱਚ ਜਾਂਦਿਆ ਅਜੀਬ ਹੀ ਕਿਉ ਨਾ ਹੋਵੇ ਉਸਨੂੰ ਵੀ ਪਾਰ ਕਰ ਲੰਘੋ।ਜਿੰਦਗੀ ਮੌਕਾ ਹਰ ਵਾਰ ਦਿੰਦੀ ਹੈ ਪਰ ਖਾਸ ਨੂੰ ਵੀ ਮਾਰ ਦਿੰਦੀ ਹੈ।ਜਿਸ ਕਿਸੇ ਨੇ ਜਿੰਦਗੀ ਨੂੰ ਖੇਡ ਸਮਝਿਆ ਉਸ ਇਨਸਾਨ ਦਾ ਨਾਂ ਬਣਿਆ,ਜਿਸ ਕਿਸੇ ਨੇ ਜਿੰਦਗੀ ਨੂੰ ਸਹੀ ਸਮਝਿਆ ਉਸਦਾ ਵੀ ਟੀਚਾ ਲਾਜਵਾਬ ਬਣਿਆ ਪਰ ਇਹ ਗੱਲ ਇੱਥੋਂ ਤੱਕ ਸੀਮਿਤ ਨਹੀਂ ਇਸਦਾ ਮਤਲਬ ਜਿਹੜੇ ਕੰਮ ਦੇ ਟੀਚੇ ਤੋਂ ਪਰੇਸ਼ਾਨ ਨੇ ਉਸਦਾ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ।ਭਾਵੇਂ ਅਸੀਂ ਕਿੰਨੇ ਹੀ ਸਹੀ ਕਿਉ ਨਾ ਹੋਈਏ।
ਪੱਲ ਪੱਲ ਦੁੱਖ ਦਾ ਕੱਟਣਾ ਵੀ ਜਿੰਦਗੀ ਨੂੰ ਸਦਾ ਦੇਣਾ ਹੁੰਦਾ ਹੈ।ਫ਼ੈਸਲਾ ਹਰ ਵਕ਼ਤ ਸਹੀ ਨਹੀਂ ਹੁੰਦਾ ਅੱਜ ਦੀ ਅਦਾਲਤਾਂ ਦਾ ਦੇਖੀਏ ਤਾਂ ਨਿਪਟਾਰਾ ਜਲਦੀ ਹੋ ਜਾਂਦਾ।ਹਰ ਤਰ੍ਹਾਂ ਦੀ ਚਾਲ ਵਕ਼ਤ ਹੀ ਜਾਣਦਾ।ਜਿਸ ਘਰ ਦਾ ਦੀਵਾ ਅਚਾਨਕ ਭੁੱਝਜੇ ਉਸ ਘਰ ਇੱਕ ਜਿੰਦਗੀ ਘੱਟ ਹੋ ਜਾਂਦੀ।ਉਸ ਹੀ ਘਰ ਦਾ ਕੰਮ ਕਾਜ ਵੀ ਮੁੱਕ ਜੇ ਤਾਂ ਸਬ ਦੀ ਜਿੰਦਗੀ ਬਰਬਾਦ ਹੋ ਜਾਂਦੀ।ਗ਼ਰੀਬ ਦਾ ਰੂਪ ਧਾਰਨ ਕਰਕੇ ਵੀ ਦੇਖ ਲਵੋ ਉਸ ਭੁੱਖ ਦਾ ਇਲਾਜ ਕੋਈ ਨਹੀਂ ਜਾਣ ਸਕਦਾ।

ਗ਼ਰੀਬ ਦੀ ਬਾਲਣ ਗਿੱਲੀ ਹੋ ਜਾਵੇ ਤਾਂ ਚੁੱਲ੍ਹੇ ਤੇ ਰੋਟੀ ਪੱਕਣੀ ਔਖੀ ਜਾਪਦੀ।ਹਰ ਵਾਰੀ ਕਿਸਮਤ ਨੂੰ ਗਲਤ ਕਹਿਣਾ ਤਾਂ ਜਿੰਦਗੀ ਕਿਸੇ ਦਾ ਲੈਣਾ ਨਹੀਂ ਜਾਣਦੀ।ਕੁਝ ਹੀ ਦਿਨਾਂ ਦਾ ਰੋਣਾ ਬਣ ਕੇ ਕੁਝ ਹੱਦ ਹੀ ਹੁੰਦੀ ਹੈ ਮੌਤ ਦਾ ਅੰਤ ਪਛਾਣਦੀ।ਨਾ ਸਮਝ ਸੀ ਜਿੰਦਗੀ ਖੁਦ ਦਾ ਕੀਤਾ ਜਲਦੀ ਗਾਲਦੀ।

ਤੁਹਾਡਾ ਆਪਣਾ ਵਿਸ਼ਵਾਸਯੋਗ
ਗੌਰਵ ਧੀਮਾਨ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment