ਪਿਆਰ ਨੂੰ ਆਖ਼ਰ ਕਿਉਂ ਨਹੀਂ ਨਿਭਾਇਆ
ਜਿੰਦਗੀ ‘ ਚ ਮੈ ਤੇਰਾ ਰਿਹਾ ਨਾ ਪਰਛਾਇਆ
ਦਿਲ ਤੋਂ ਕਰਦੀ ਤੂੰ ਕੁਝ ਮਹੋਬਤ ਸੀ
ਅੱਜ ਦਿਲ ਫ਼ਕੀਰ ਮੈ ਦਿਲ ਨਾ ਭਰਮਾਇਆ
ਤੋੜ ਜਾਂਦੇ ਪਿਆਰ ਰਿਸ਼ਤੇ ਪੂਰੇ
ਨਾ ਕਰ ਦਿਲਾਂ ਉਸਨੇ ਸੀ ਅਜਮਾਇਆ
ਰੁੱਕ ਜਿੰਦਗੀ ਮੈਥੋਂ ਕਮਜ਼ੋਰ ਬਣੀ
ਅਧੂਰੀ ਕਿਸਮਤ ਮੈ ਡੁੱਬ ਜਾ ਆਇਆ
ਹੁਣ ਵੀ ਫ਼ਿਕਰ ਨਾ ਮੈਥੋਂ ਦੂਰ ਖੜ੍ਹੀ
ਪੂਰੀ ਜਿੰਦਗੀ ਮੈ ਭੁੱਲ ਨਾ ਪਾਇਆ
ਤੋੜ ਜਾਂਦੇ ਪਿਆਰ ਰਿਸ਼ਤੇ ਪੂਰੇ
ਨਾ ਕਰ ਦਿਲਾਂ ਉਸਨੇ ਸੀ ਅਜਮਾਇਆ
ਜੋੜ ਦਿੱਤਾ ਰਿਸ਼ਤਾ ਇੱਕ ਪੱਲ ਨਾ ਸੁਣੀ
ਮਾਫ਼ੀਆ ਦਾ ਬੋਝ ਮੇਰੇ ਸਿਰ ‘ ਤੇ ਸੀ ਕਮਾਇਆ
ਤਕਲੀਫ਼ ਦੇ ਵਿੱਚ ਵੀ ਦਿਨ ਰਾਤ ਨਾ ਲੰਘੀ
ਨਾ ਕੀਤੀ ਪ੍ਰਵਾਹ ਦਿਲੋਂ ਉੱਠ ਗਿਆ ਸੀ ਛਾਇਆ
ਤੋੜ ਜਾਂਦੇ ਪਿਆਰ ਰਿਸ਼ਤੇ ਪੂਰੇ
ਨਾ ਕਰ ਦਿਲਾਂ ਉਸਨੇ ਸੀ ਅਜਮਾਇਆ
ਨਾ ਅਜਮਾ ਨਾ ਮਹੋਬਤ ਹਿੱਸੇ ਪਾ
ਜਿੰਦਗੀ ਨੂੰ ਖੇਡ ਖੇਡਦਾ ਮੋਹ ਮਾਇਆ
ਦਫ਼ਨ ਨਾ ਗੱਲ ਗੌਰਵ ਜਿੱਥੇ ਲਾ
ਹੰਝੂ ਸੁੱਕ ਜਾਣ ਮੁੜ ਦਿਲ ‘ ਤੇ ਨਾ ਲਾਇਆ
ਤੋੜ ਜਾਂਦੇ ਪਿਆਰ ਰਿਸ਼ਤੇ ਪੂਰੇ
ਨਾ ਕਰ ਦਿਲਾਂ ਉਸਨੇ ਸੀ ਅਜਮਾਇਆ
ਗੌਰਵ ਧੀਮਾਨ
ਜੀਰਕਪੁਰ ਚੰਡੀਗੜ੍ਹ