ਤੇਰੇ ਵਤਨਾਂ ਤੋਂ ਆਈ ਠੰਡੀ ਵਾ।
ਚੜ੍ਹ ਗਿਆ ਸਾਨੂੰ ਅੱਜ ਚਾਅ
ਸਉਣ ਦੇ ਮਹੀਨੇ, ਫੇਰਾ ਪਾ।
ਆ ਵੇ ਚੰਨਾ ਆ
ਪਿੱਪਲ ਦੇ ਪੱਤਿਆਂ ਵੀ ਛੱਣ-ਛੱਣ ਲਾਈ।
ਸਾਡੇ ਵਿੱਚ ਰੱਬ ਨੇ,ਪਾਈ ਕਿਉਂ ਜੁਦਾਈ।
ਮੇਰੇ ਦਿਲ ਦਾ ਵੀ ਦੁੱਖ ਸੁਣ ਜਾ,
ਆ ਵੇ ਚੰਨਾਂ ਆ,
ਸਉਣ ਦੇ ਮਹੀਨੇ ਫੇਰਾ ਪਾ
ਆ ਵੇ ਚੰਨਾਂ ਆ,
******
ਸਾਰੇ ਪਾਸੇ ਚੜ੍ਹੀਆਂ, ਕਾਲੀਆਂ ਘੱਟਾਵਾਂ ।
ਦਿਲ ਕਰੇ ਤੇਰੇ ਕੋਲ,ਉੱਡ ਕੇ ਮੈਂ ਆਵਾਂ ।
ਪ੍ਰਦੇਸ਼ ਦਾ ਆਉਂਦਾ ਨਹੀਂ ਰਾਹ,
ਸੁਉਣ ਮਹੀਨੇ ਫੇਰਾ ਪਾ,
ਆ ਵੇ ਚੰਨਾ ਆ।
********
ਕਾਸ਼ਨੀ ਦੁੱਪਟਾ ਮੇਰਾ, ਉਡ ਉਡ ਜਾਏ ।
ਦੰਦਾਂ ਹੇਠ ਦੱਬਾਂ ਕਿਤੇ,ਖਿਸਕ ਨਾ ਜਾਏ ।
ਤੱਤੜੀ ਦਾ ਰੱਬ ਹੈ ਗਵਾਹ।
ਆ ਵੇਖ ਚੰਨਾ ਆ।
ਮਾਹੀ ਨੂੰ ਅੱਜ ਮੇਰਾ
ਚੇਤਾ ਕਿਵੇਂ ਆਇਆ ਏ।
ਗੱਲਾਂ ਬਾਤਾਂ ਵਿਚ ਉਹਨੇ
ਬੜਾ ਭਰਮਾਇਆ ਏ।
ਜਿੰਦ ਤੇਰੇ ਲੇਖੇ ਦਿਆਂ ਲਾ,
ਆ ਗਲਵਕੜੀ ਪਾ,
ਆ ਸੱਜਣਾ ਵੇ ਆ।
ਮਲਕੀਅਤ ‘ਸੁਹਲ’
ਮੋਬਾ, 9872848610