ਲਿਖਣ ਲੱਗਿਆ ਸਾਂ ਤੇਰੇ ਬਾਰੇ,
ਮੇਰੇ ਅੱਖਰ ਸਾਰੇ ਮੁੱਕ ਗਏ,
ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ,
ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ,
ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ,
ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,
ਵਿੰਗ ਵਲ਼ ਹੁੰਦਾ ਸੈਂ ਮੇਰੀਆਂ ਗ਼ਜ਼ਲਾਂ ਵਿੱਚ,
ਤੈਨੂੰ ਤੱਕਿਆ ਤਾਂ ਇਹ ਸਾਰੇ ਢੁੱਕ ਗਏ,
ਬੜਾ ਸ਼ੋਰ ਸ਼ਰਾਬਾ ਸੈਂ ਮੇਰੇ ਸ਼ਬਦਾਂ ਵਿੱਚ,
ਅੱਖਾਂ ਤੇਰੀਆਂ ਦੇ ਭੁਚਾਲ ਅੱਗੇ ਇਹ ਕਰ ਚੁੱਪ ਗਏ,
‘ਚਹਿਲਾ’ ਕਲਮ ਕਾਪੀ ਹੁਣ ਲੱਭਦੀ ਨਾ,
ਇੰਝ ਜਾਪੇ ਜਿਵੇ ਇਹ ਵੀ ਤੇਰੀ ਭਾਲ ਚ ਜੁੱਟ ਗਏ,
ਰੰਗੀਨ ਮੇਰੀ ਇਸ ਜਵਾਨੀ ਨੂੰ,
ਚੁੰਨੀਆਂ ਤੇਰੀਆਂ ਦੇ ਰੰਗ ਕਰ ਬੇਰੰਗ ਸੁੱਟ ਗਏ,
ਚੰਨ ਜੇਹਾ ਤੱਕ ਕੇ ਮੁੱਖ ਤੇਰਾ,
ਪਾਉਣ ਲਈ ਤੈਨੂੰ ਅੰਬਰਾਂ ਦੇ ਤਾਰੇ ਟੁੱਟ ਗਏ,
ਤੇਰੀ ਚੜੀ ਜਵਾਨੀ ਤੌਬਾ ਤੌਬਾ,
ਲੁਟੇਰੇ ਵੀ ਤੇਰੇ ਅੱਗੇ ਲੁੱਟ ਗਏ,
ਜਿੰਨਾ ਪਚਾਇਆ ਸ਼ਹਿਦ ਨਹੀਂ ਸਾਂ ਪਚਦਾ,
ਉਹ ਵੀ ਪੀ ਜ਼ਹਿਰਾਂ ਦੇ ਘੁੱਟ ਗਏ,
ਲਿਖਣ ਲੱਗਿਆ ਸਾਂ ਤੇਰੇ ਬਾਰੇ,
ਮੇਰੇ ਅੱਖਰ ਸਾਰੇ ਮੁੱਕ ਗਏ
-ਮਨਜੀਤ ਚਹਿਲ