ਸੱਚੇ ਸੁੱਚੇ ਹਰਫ਼

Rate this post

ਹਰਸਰ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਪੁਸਤਕ “ਸੱਚੇ ਸੁੱਚੇ ਹਰਫ਼” ਪਿੰਡ ਕੁੱਕੜਾਂ ਵਿਖੇ ਕੀਤੀ ਗਈ ਲੋਕ ਅਰਪਿਤ:-

ਪਿੰਡ ਕੁੱਕੜਾਂ (ਰਮਨਦੀਪ ਕੌਰ ਪ੍ਰਿੰਸ ਹਰਸਰ ਜਾਈ/ਜਸਪ੍ਰੀਤ ਸਿੰਘ ਜੱਸੀ) ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ‘ਤੇ ਕਵੀ ਮਹਿੰਦਰ ਸੂਦ ਵਿਰਕ ਜੀ ਦੀ ਚੋਥੀ ਈ- ਪੁਸਤਕ “ਸੱਚੇ-ਸੁੱਚੇ ਹਰਫ਼” ਮਿਤੀ 18 ਮਈ ਦਿਨ ਐਤਵਾਰ ਨੂੰ ਸੂਦ ਵਿਰਕ ਜੀ ਦੇ ਪਰਿਵਾਰ ਅਤੇ ਸੂਦ ਜਠੇਰੇ ਪ੍ਰਬੰਧਕ ਕਮੇਟੀ ਵੱਲੋਂ ਸੂਦ ਜਠੇਰਿਆਂ ਦੇ ਸਲਾਨਾ ਜੋੜ ਮੇਲੇ ਮੌਕੇ ਪਿੰਡ ਕੁੱਕੜਾਂ ਵਿਖੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਲੋਕ ਅਰਪਿਤ ਕੀਤੀ ਗਈ। ਇਹ ਇੱਕ ਡਿਜੀਟਲ ਈ-ਬੁੱਕ ਹੈ ਜਿਸ ਦਾ ਪ੍ਰਕਾਸ਼ਨ “ਹਰਸਰ ਪਬਲੀਕੇਸ਼ਨ” ਲੁਧਿਆਣਾ ਵਲੋਂ ਕੀਤਾ ਗਿਆ ਜਿਸ ਦੇ ਕਰਤਾ ਧਰਤਾ ਜਸਪ੍ਰੀਤ ਸਿੰਘ ‘ਜੱਸੀ’ ਅਤੇ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ) ਹਨ ਜੋ ਕਿ ਖੁਦ ਉੱਚ ਕੋਟੀ ਦੇ ਕਵੀ ਹਨ । ਇਸ ਮੌਕੇ ਗਾਇਕ ਬਲਜਿੰਦਰ ਬੈਂਸ ਨੇ ਅਤੇ ਹੋਰ ਸ਼ਾਮਿਲ ਪਤਵੰਤਿਆ ਨੇ ਇਸ ਕਾਰਜ਼ ਲਈ ਸੂਦ ਵਿਰਕ ਜੀ ਨੂੰ ਦਿਲੀ ਵਧਾਈ ਦਿੱਤੀ। ਇਸ ਮੌਕੇ ਸੂਦ ਵਿਰਕ ਨੇ ਆਏ ਹੋਏ ਸਮੂਹ ਪਰਿਵਾਰ ਅਤੇ ਸੂਦ ਜਠੇਰੇ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਆਏ ਹੋਏ ਹੋਰ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।

Leave a Comment