ਮੈਂ ਇੱਕ ਸੱਚ ਹਾਂ
ਪਰ ਕੌੜਾ ਸੱਚ
ਜ਼ੋ ਖਾਇਆ ਤਾਂ
ਜਾ ਸੱਕਦਾ ਹੈ
ਲੇਕਨ ਪਚਾਇਆ
ਨਹੀਂ ਜਾ ਸੱਕਦਾ ਹੈ
ਭਗਤ ਸਿੰਘ ਦੀ
ਸੂਲੀ ਵਾਂਗਰਾਂ
ਝੂਲਦਾ ਰਹਾਂਗਾ
ਬਣ ਕੇ ਸਤਰੰਗੀ ਪੀਂਘ
ਜਦੋਂ ਤੱਕ ਅੰਬਰ
ਨੂੰ ਨਾ ਛੁਹਾਂ
ਪਰ ਬੜੇ ਪੇਚੀਦਾ ਨੇ
ਅਸਮਾਨੀ ਹੁਲਾਰੇ
ਉਸ ਪੀਂਘ ਨੂੰ ਵੱਟਣ
ਲਈ ਲਾਉਣੇ ਪੈਂਦੇ
ਆਪਣੀ ਮਿੱਝ ਦੇ ਗਾਰੇ
ਬੜੇ ਖੌਫਨਾਕ ਨੇ
ਇੱਕ ਸੱਚੇ ਮਾਰਗ ਚੱਲਣੇ
ਇੱਕ ਸੱਚੇ ਨਾਲ ਪਿਆਰੇ
(ਤਪੀਆ )