ਨਜ਼ਮ

Rate this post

ਰੱਬ-ਰੱਬ ਪਏ ਕਰਦੇ ਆਂ।

ਜਬ ਨਾਲ ਪਏ ਲੜਦੇ ਆਂ।

ਰੁੱਖ ਵਾਂਗ ਤਾਂ ’ਕੱਲੇ ਆਂ।

ਸੁੱਖ ਨਾ ਕੋਈ ਪੱਲੇ ਆ।

ਸਾਨੂੰ ਲੱਭਦਾ ਨਾ ਕੋਈ ਹੱਲ ਆ।

ਨਾ ਮੈਂ ਜਿਊਂਦਾ ‘ਤੇ ਨਾ ਮੈਂ ਮੋਇਆ,

ਸਭ ਜੱਗ ਵੇਖਿਆ ਘੁੰਮ ਕੇ,

ਕੋਈ ਨਾ ਕਿਸੇ ਦਾ ਹੋਇਆ।

ਹੁਣ ਇੱਕ ਤੂੰ ਮੇਰਾ,

ਦੂਜਾ ਹਾਂ ਮੈਂ ਬੱਸ ਤੇਰਾ,

ਤੇਰਾ ਹੋਇਆਂ ਵੀ ਹੋ ਗਏ ਨੇ ਤਿੰਨ ਸਾਲ,

ਦੁੱਖ, ਸਬਰ ਅਜੇ ਹੰਢਾ ਰਿਹਾ ਹਾਂ ਨਾਲ।

ਜੇ ਤੂੰ ਨਹੀਂ ਲਿਖੀ ਕਰਮਾਂ ’ਚ ਅਮੀਰੀ,

ਖ਼ਸਮਾਂ, ਰੱਬਾ ਚੱਜ ਨਾਲ ਦੇ-ਦੇ ਫ਼ਕੀਰੀ।

“ਅੰਬਰ” ਬਣ ਫੱਕਰ ਜਾਣਾ,

ਤੇਰੇ ਦਰ ’ਤੇ ਆਂ,

ਰੱਬ-ਰੱਬ ਪਏ ਕਰਦੇ ਆਂ,

ਜਬ ਨਾਲ ਪਏ ਲੜਦੇ ਆਂ।

ਮਾਂ

Leave a Comment