ਕਹਿੰਦਾ ਮੁਹੱਬਤ ਕਰਦੀ ਐਂ ਮੈਂਨੂੰ?
ਮੈਂ ਕਿਹਾ ਹਾਂ ਕਰਦੀ ਹਾਂ।
ਕਹਿੰਦਾ ਕਿੰਨੀ ਕੋ ਕਰਦੀ ਐਂ ਮੁਹੱਬਤ ਮੈਨੂੰ?
ਮੈਂ ਕਿਹਾ! ਜਿੰਨੀ ਨਿਸਵਾਰਥ ਭਾਵ ਨਾਲ ਹੋ ਸਕਦੀ ਹੈ।
ਕਹਿੰਦਾ ਕਿਵੇਂ ਯਕੀਨ ਕਰ ਲਵਾਂ ਤੈਨੂੰ ਮੁਹੱਬਤ ਹੈ ਮੇਰੇ ਨਾਲ?
ਮੈਂ ਕਿਹਾ ਮਨ ਜਾਂ ਨਾ ਮਨ ਇਹ ਤੇਰੇ ਤੇ ਹੈ ਬਸ ਮੈਨੂੰ ਹੈ ਤੇਰੇ ਨਾਲ ਮੈਨੂੰ ਇਹ ਪਤਾ ਹੈ।
ਕਹਿੰਦਾ ਕੀ ਕਰ ਸਕਦੀ ਏ?ਮੇਰੇ ਲਈ ਮੁਹੱਬਤ ਵਿੱਚ।
ਮੈਂ ਕਿਹਾ ਮੁਹੱਬਤ ਆ ਤੇਰੇ ਨਾਲ ਬਸ ਸਮਰਪਣ ਕਰ ਸਕਦੀ ਹਾਂ।
ਕਹਿੰਦਾ ਫੇਰ ਵੀ ਦੱਸ ਨਾ?
ਮੈਂ ਕਿਹਾ ਮੁਹੱਬਤ ਦੇ ਲਈ ਮੈਂ ਪਰਿਵਾਰ ਛੱਡ ਕੇ ਨਹੀਂ ਭੱਜ ਸਕਦੀ ਨਾ ਤੇਰਾ ਪਰਿਵਾਰ ਛੁਡਾਅ ਸਕਦੀ ਹਾਂ,ਤੇਰਾ ਸਤਿਕਾਰ ਕਰਦੀ ਹਾਂ ਦਿਲੋਂ ਪਰ ਹੋਟਲਾਂ ਚ ਨਾ ਆ ਸਕਦੀ ਹਾਂ।
ਕਹਿੰਦਾ ਫੇਰ ਹੋਰ ਕੀ ਕਰ ਸਕਦੀ ਐ?
ਮੈਂ ਕਿਹਾ ਤੇਰੇ ਦਿੱਤੇ ਨਾਮ ਤੇ ਤੇਰੇ ਕੀਤੇ ਵਾਦੇ ਨਾਲ ਯਕੀਨ ਰੱਖ ਪੂਰੀ ਉਮਰ ਗੁਜ਼ਾਰ ਸਕਦੀ ਹਾਂ ।
ਕਹਿੰਦਾ ਜੇ ਆਪਾਂ ਨਾ ਮਿਲੇ ਫੇਰ?
ਮੈਂ ਕਿਹਾ ਮੁਹੱਬਤ ਵਿੱਚ ਵਿਛੜਦਾ ਕੌਣ ਆ ਭਲਾਂ,ਵਿਛੜਨ ਦਿੰਦੀ ਕਦੋਂ ਆ ਮੁੱਹਬਤ, ਨਾਲੇ ਮੁਹੱਬਤ ਮੈਂ ਮਿਲਣ ਵਿਛੜਨ ਦਾ ਸੋਚ ਕੇ ਨਹੀਂ ਕੀਤੀ ਬਸ ਇਬਾਦਤ ਬਣਾਕੇ ਕੀਤੀ ਹੈ ਤੇ ਫੇਰ ਮੁਹੱਬਤ ਜਦੋਂ ਖੁਦਾ ਬਣ ਜਾਵੇ ਫੇਰ ਖੁਦਾ ਵਿਛੜ ਦਾ ਨਹੀਂ ਹੁੰਦਾ।
ਕਹਿੰਦਾ ਤੂੰ ਜਵਾਂ ਮੇਰੀ ਮਾਂ ਵਰਗੀ ਐ ਸੀਰਤ ਦੀ,ਸੁਭਾਅ ਦੀ, ਤੇਰੀ ਮੁਹੱਬਤ ਮਾਂ ਵਰਗੀ ਆ ਜਿਵੇਂ ਮਾਂ ਸੱਚੀ ਸੁੱਚੀ ਕਰਦੀ ਆ ਕਿਸੇ ਬੱਚੇ ਨੂੰ ਨਿਸਵਾਰਥ ਤਾਂ ਹੀ ਮੈਨੂੰ ਯਕੀਨ ਨਹੀਂ ਹੁੰਦਾ ਕੋਈ ਕਿਵੇਂ ਇੰਨੀ ਮੁੱਹਬਤ ਕਰ ਸਕਦਾ?
ਕਹਿੰਦਾ ਜਾ ਮੁਹੱਬਤ ਤੇਰੇ ਤੇ ਮਿਹਰਬਾਨ ਰਹੇ ਰਹਿੰਦੀ ਦੁਨੀਆਂ ਤੱਕ ਰੂਹਦੀਪ ਰੂਹ ਨਾਮ ਰਹੇ।
ਰੂਹਦੀਪ ਰੂਹ
9779433981