ਕਲਮ ਚੱਕਾਂ ਜਦ ਵੀ ਮੈਂ
ਤੇਰਾ ਰੂਪ ਧਾਰ ਲੈਂਦੀ ਆ,
ਭੁੱਲ ਜਾਵਾਂ ਕੀ ਲਿਖਣਾਂ ਸੀ
ਮੇਰੀ ਮੱਤ ਮਾਰ ਲੈਂਦੀ ਆ,
ਖਵਰੇ ਅਸਲ ‘ਚ’ ਮੇਲ ਓਹਦੇ ਨਾਲ
ਹੋਵੇ ਨਾ ਹੋਵੇ,
ਸੁਫਨੇ ਵਿੱਚ ਨਿੱਤ ਆ ਕੇ ਜਿਹੜੀ
ਖਬਰ ਸਾਰ ਲੈਂਦੀ ਆ।
ਖਵਰੇ ਪਾਸ ਕਰੂਗੀ ‘ਗੋਪੀ’
ਜਾਂ ਫਿਰ ਫੇਲ ਕਰੂ,
ਇਹ ਜਿੰਦਗੀ ਜੋ ਇਮਤਿਹਾਨ ਤੇਰਾ
ਵਾਰ ਵਾਰ ਲੈਂਦੀ ਆ।
ਗੋਪੀ ਮੋਗੇ ਵਾਲਾ