ਕੋਈ ਸੋਚ ਵਿਚਾਰ ਤਾਂ ਨਹੀਂ,
ਕੁਝ ਦਾਣਾ ਮੰਗ ਖਾ ਨਹੀ ਸਕਦੀ।
ਉਸ ਦਿਲ ਪਖੰਡ ਨਾਂ ਤਾਂ ਨਹੀਂ,
ਸਮਝ ਦੁਨੀਆ ਨੂੰ ਆ ਨਹੀਂ ਸਕਦੀ।
ਰਤਾ ਪ੍ਰਵਾਹ ਲੰਘ ਵਕ਼ਤ ਨਾ ਰੁੱਕੇ,
ਹਰ ਬੁਰਾਈ ਉੱਡ ਕੇ ਮਾਰ ਨਹੀਂ ਸਕਦੀ।
ਉੱਡ ਉੱਡ ਜੀਵਾਂ ਜਿੰਦਗੀ ਸੁੱਕੇ,
ਥਲ ‘ ਤੇ ਮੌਤ ਜਲਦੀ ਆ ਵੀ ਸਕਦੀ।
ਜਹਿਰ ਭਰਿਆ ਐ ਸੰਸਾਰ ਵਿਕਾਸ ਨਾਂ ਵਪਾਰ,
ਜਿੰਦਗੀ ਦੀ ਅਸਲ ਮੌਤ,ਹਰ ਜੀਵ ਨੂੰ ਪਾ ਵੀ ਸਕਦੀ।
ਹੈਰਾਨ ਰਹਿ ਜਾਣ ਜਦੋਂ ਚਿੜੀਆਂ ਮੁੱਕ ਜੇ,
ਕਿਉਂ ਨਵੀਆਂ ਤਰੰਗਾਂ,ਮਨ ਨੂੰ ਠੇਸ ਪਹੁੰਚਾ ਨਹੀਂ ਸਕਦੀ।
ਦਰਦ ਦਿਲਾਂ ਦੇ ਭਰਿਆ ਰਹਿੰਦੈ,
ਹਰ ਮਨ ਨੂੰ ਸੇਧ ਸੰਭਾਲ ਨਹੀਂ ਸਕਦੀ।
ਜੱਗ ਦੀ ਹੋਂਦ ਸ਼ੁਰੂ ਤੋਂ ਵਪਾਰੀ,
ਜਿੰਦਗੀ ਦੀ ਨਿਮਾਣੀ ਅੱਖ ਪਛਾਣ ਨਹੀ ਸਕਦੀ।
ਕੌਣ ਵੇਖੇ ਇਹਨਾਂ ਚਿੜੀਆਂ ਦੀ ਉਡਾਣ,
ਹਰ ਕਿਸਮ ਦੀ ਦਵਾਈ ਖਾ ਨਹੀਂ ਸਕਦੀ।
ਕੁਝ ਪੰਨੇ ਲਿਖੇ ਜਾਣ,ਰੁੱਕ ਰੁੱਕ ਸੱਚਾਈ ਵੱਲ ਦੇ,
ਜਿੰਮੇਵਾਰੀ ਤਾਂ ਗੌਰਵ,ਹੱਕ ਲਈ ਲਿਖਾ ਵੀ ਸਕਦੀ।
ਗੌਰਵ ਧੀਮਾਨ
ਸਮਾਂ : ੦੯:੨੦
ਦਿਨ : ੩੧/੭/੨੦੨੧
ਚੰਡੀਗੜ੍ਹ ਜੀਰਕਪੁਰ
ਮੋ: ੮੧੯੪੯੪੦੩੯੩