ਮੈਂ ਤੈਨੂੰ ਇਸਕ ਕੀਤਾ

5/5 - (2 votes)

ਮੈਂ ਤੈਨੂੰ ਇਸਕ ਕੀਤਾ,
ਤੂੰ ਇਸ਼ਕ ਮੇਰਾ ਕਬੂਲ ਕੀਤਾ,
ਮੈਂ ਤੇਰੇ ਕਬੂਲਨਾਮੇ ਨੂੰ ਸਜਦਾ ਕੀਤਾ,
ਤੂੰ ਬਣਿਆ ਖੁਦਾ ਮੇਰੇ ਇਸ਼ਕ ਦਾ,
ਮੈਂ ਬਣ ਮੀਰਾਂ ਇਸ਼ਕ ਇਬਾਦਤ ਕੀਤਾ,
ਤੂੰ ਬਣਿਆ ਚੰਨ ਅੰਬਰਾਂ ਦਾ ਸੱਜਣਾਂ,
ਮੈਂ ਬਣਕੇ ਚਕੋਰ ਫੇਰ ਤੇਰਾ ਦੀਦਾਰ ਕੀਤਾ,
ਤੂੰ ਜਿਸਮ ਬਣਿਆ ਇਸ਼ਕੇ ਦਾ ਮੇਰੇ,
ਮੈਂ ਬਣ ਰੂਹ ਫੇਰ ਇਸ਼ਕ ਜਿੰਦਾ ਕੀਤਾ,

ਰੂਹਦੀਪ ਰੂਹ

1 thought on “ਮੈਂ ਤੈਨੂੰ ਇਸਕ ਕੀਤਾ”

Leave a Comment