ਕਰੀਬ

Rate this post

 

ਦਿਲ ਤੋਂ ਦੂਰ ਮੈ ਨਾ ਰਾਹੇ ਆਇਆ,
ਖੁਦਾ ਮਨਜੂਰ ਕਿਸਮਤ ਲੇਖ ਰਚਾਇਆ।
ਮੁਹੱਬਤ ਵੇਖੀ ਮੈ ਖੁਦ ਚੁੱਪ ਜਹੀ,
ਦਿਲ ਦਾ ਕੀ ਦੋਸ਼ ਉਸ ਵੱਲ ਨਾ ਜਾਇਆ।

ਫ਼ਿੱਕ ਨਹੀਂ ਸੀ ਮਹੁੱਬਤ ਅਣਜਾਣ,
ਇਸ਼ਕ ਹਕੀਕੀ ਤੂੰ ਦਿਲੋਂ ਨਿਭਾਇਆ।
ਵੇਖਦਾ ਰਿਹਾ ਮੈ ਵੱਲ ਹੋਰ ਗਈ,
ਰੁੱਤਬਾ ਮੇਰਾ ਨਹੀਂ ਸੀ ਤੂੰ ਫ਼ਰਮਾਇਆ।

ਕੋਲ਼ ਖ਼ਲੋ ਕੇ ਦਿਲ ਰੋਂਦੀ ਬੋਲੀ,
ਦਿਲ ਮੇਰਾ ਤੇਰੇ ਦਿਲ ਤੱਕ ਹੀ ਆਇਆ।
ਮੈ ਚੁੱਪ ਖਲੋਤਾ ਮੁੜ ਤਕਾਂ ਨਾ,
ਸਾਫ਼ ਸੀ ਦਿਲ ਮੈ ਦਿਲ ਕਿਉਂ ਲਾਇਆ।

ਪਿਆਰ ਦੀ ਵਾਹ! ਵਾਹ! ਸੀ ਕਰਦੀ,
ਯਕੀਨ ਨਹੀਂ ਸੀ ਤੂੰ ਦਿਲ ਪਹਿਲੋਂ ਪਾਇਆ।
ਹੰਝੂ ਵਹਾ ਕੇ ਅਚਾਨਕ ਚੁੱਪ ਹੋ ਗਿਓ,
ਦਰਦਾਂ ਨੇ ਤਾਂ ਦਿਲ ਦੇਖ ਚੁੱਪ ਸੀ ਕਰਾਇਆ।

ਇਸ਼ਕ ਸ਼ਾਇਰੀ ਲਿਖਣੀ ਨਾ ਆਈ,
ਟੁੱਟ ਗਏ ਰਿਸ਼ਤੇ ਦਾ ਦਮ ਤੋੜਤਾ ਸਾਇਆ।
ਮੁੜ ਆਵਣ ਦੀ ਉਡੀਕ ਨਾ ਰਹੀ,
ਗੌਰਵ ਦੇ ਕਿਰਦਾਰ ਨੂੰ ਖੁਦਗਰਜ ਕਹਾਇਆ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ

Leave a Comment