ਛਾਂ ਨਾ ਰਹੀ
ਬੜਾ ਭਾਵੁਕ ਸਾਂ ਅੱਜ ਆਪਣੇ ਆਪ ਤੋਂ ਮੈ,
ਮਨ ਬੜਾ ਉਦਾਸ ਦੁੱਖੀ ਹਾਂ ਮੈ ਨਾ ਸਮਝਾ ਸਕਿਆ।
ਇੱਕ ਇੱਕ ਹੰਝੂ ਗੂੜ੍ਹੇ ਵਧੇ ਰਿਸ਼ਤੇ ਵਾਂਗਰਾਂ ਸੀ ਮੇਰੇ,
ਕਿੰਝ ਵੱਡ ਸੁੱਟਿਆ ਯਾਰ ਮੇਰਾ ਮੈ ਨਾ ਬਚਾ ਸਕਿਆ।
ਨਾ ਮੈ ਡਾਕੀ ਘੱਲ ਸਕਦਾ ਨਾ ਕੋਲ਼ ਖਤ ਲਿਖ ਹੋਵੇ,
ਕੁਦਰਤ ਜਰੂਰ ਸੁਣਿਆ ਮੇਰੀ ਪਾਪੀ ਸੰਗ ਸੀ ਲਿਜਾ ਚੁੱਕਿਆ।
ਗਹਿਰੇ ਅਨੁਭਵ ਲੋਕ ਤਜੁਰਬਾ ਆਖਣ ਉੱਤੋਂ ਭੇਤ ਪਛਾਣ,
ਦਰਦ ਨਾ ਕੋਈ ਪਛਾਣ ਸਕਿਆ ਮਰਦਾ ਮਰਦਾ ਜਾ ਮੁੱਕਿਆ।
ਰੋਕ ਸਕਦਾ ਸੀ ਅਣਜਾਣ ਕੋਈ ਨਾ ਮੇਰੀ ਪਹਿਚਾਣ ਹੋਈ,
ਰੁੱਕ ਰੁੱਕ ਮੇਰੇ ਸਾਹ ਜੰਗਲਾਂ ਵਿੱਚ ਅੱਧੋ ਅੱਧ ਸੀ ਜਾ ਚੁੱਕਿਆ।
ਕਸੂਰਵਾਰ ਸੀ ਲੋਕ ਪਹਿਰਾਵੇ ਖਾਕੀ ਦਾ ਇੱਜਤ ਰੋਲ ਹੋਈ,
ਡਰ ਦਿਲੋਂ ਬਹੁਤ ਲੱਗਦਾ ਸੀ ਮੇਰੀ ਇੱਕ ਨਾ ਸੁਣੀ ਮਾਰ ਸੁੱਟਿਆ
ਉਧਾਰ ਮੰਗੀ ਰੱਬ ਕੋਲੋਂ ਜਿੰਦਗੀਂ ਜਦੋਂ ਨਹੀਂ ਸੀ ਕੋਲ਼ ਕੋਈ,
ਸਾਹ ਸੁੱਕ ਗਏ ਹਾਲਾਤਾਂ ਵੇਖ ਮਗਰੋਂ ਸਾਥ ਨਾ ਨਿਭਾ ਸਕਿਆ।
ਵੱਡ ਸੁੱਟਿਆ ਸੀ ਮੇਰੇ ਅੱਖੀ ਸਾਹਮਣੇ ਉਹਨਾਂ ਕਸੂਰਵਾਰਾਂ ਨੇ,
ਧਰਤ ਉੱਤੇ ਡਿੱਗ ਗਏ ਰੁੱਖਾਂ ਜਦੋਂ ਹੋਸ਼ ਮੈ ਨਾ ਸੰਭਾਲ ਸਕਿਆ।
ਰਿਸ਼ਤਿਆਂ ‘ ਚ ਅਣਹੋਣੀ ਹੋਈ ਸਾਥ ਸੀ ਸਾਥੀ ਹੁਣ ਨਾ ਕੋਈ,
ਦੁਨੀਆ ਮਤਲਬ ਦੀ ਕੋਸ਼ਿਸ਼ ਕੀਤੀ ਨਾ ਬਚਾਉਣ ਮਾਰ ਸੁੱਟਿਆ।
ਬੇਘਰ ਕਰ ਦਿੱਤਾ ਮੈਨੂੰ ਕੱਟ ਦਿੱਤੇ ਰੁੱਖ ਬਥੇਰੇ ਦਰਦ ਨਾ ਹੋਈ,
ਲਿੱਖ ਗੌਰਵ ਇਨਸਾਨੀਅਤ ਨੇ ਤਾਂ ਸਿਰਫ਼ ਮਜ਼ਾਕ ਬਣਾ ਰੱਖਿਆ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ