ਜਿੰਦਗੀ ਦੇ ਦੌਰ ਕੁੱਝ ਇਸ ਤਰਹ ਗੁਜਰ ਜਾਵਣ
ਜਿਵੇਂ ਤ੍ਰਿਕਾਲਾਂ ਪਿੱਛੋਂ ਗੁਜਰੇ ਵਕਤੀ ਪਰਛਾਵਾਂ
ਵਿੱਚ ਬੁਢਾਪੇ ੱਚ ਯਾਦਾਂ ਸਤਾਵਾਂਨ
ਜਿਵੇਂ ਪੁੱਤਰਾਂ ਨੂੰ ਮਾਵਾਂ
ਕੌੜੇ ਮਿੱਠੇ ਉਹ ਯਾਦਾਂ ਦੇ ਪਲ ਛਿਨ
ਪਤਝੜ ਹੋ ਜਾਵਣ ਸਾਉਣ ਬਹਾਰਾਂ
ਮਾਂ ਬਾਪ ਵੀ ਵਿੱਛੜੇ ਸਾਥੀ ਵੀ ਤੁਰ ਗਏ
ਸਭੇ ਗੁੰਮ ਗਈਆਂ ਉਹ ਪਿਆਰੀਆਂ ਰਾਹਵਾਂ
ਪਰ ਯਾਦਾਂ ਦਾ ਸਫ਼ਰ ਸਦਾ ਰਹਿੰਦਾ ਚਲਦਾ
ਭਾਂਵੇ ਢਲ ਜਾਣ ਉਮਰਾਂ ਚਾਹੇ ਟੁੱਟ ਜਾਣ ਬਾਹਵਾਂ
ਰੱਬ ਵੀ ਚੰਦ ਪਲਾਂ ਦੀਆਂ ਖੁਸ਼ੀਆਂ ਦੇ ਕੇ
ਫੇਰ ਦੇ ਦੇਂਦਾ ਢੇਰ ਸਜਾਵਾਂ
ਤਪੀਆ ਇਹੋ ਹੈ ਸਭਨਾਂ ਦੀ ਜੀਵਨ ਗਾਥਾ
ਬੰਦਾ ਪੜ ਨਾਂ ਪਾਇਆ ਜੀਵਨ ਸਰਨਾਵਾਂ.
****************
ਕੀਰਤ ਸਿੰਘ ਤਪੀਆ