ਦਿਲੋਂ ਪਿਆਰ ਅੈ,ਗੁੱਸੇ ਸਿਰ ਸਵਾਰ ਅੈ।
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।
ਦਰਦ ਅੈ ਤਕਲੀਫ਼ ਅੈ,ਹਰ ਪੱਲ ਦੀ ਉਡੀਕ ਅੈ,
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।
ਕਰ ਸਕਦੀ ਅੈ ਗਿਲਾ,ਸ਼ਿਕਵਾ ਮੇਰੇ ਉੱਤੇ ਤੂੰ,
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।
ਕਦੇ ਸੋਚ ਗੁਆਚ,ਮੈ ਤੈਨੂੰ ਵੇਖਾਂ ਸਾਂ,
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।
ਨਾ ਕਰ ਦਿਲੋਂ ਗਲਤੀ ਕੋਈ ਵੀ,ਮਾਫ਼ ਕਰਦੇ ਰੂਹ,
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉ।
ਕਦੇ ਨਾ ਸਾਥ ਛੱਡ ਦੂਰ ਹੋਵਾਂ,ਨਾ ਹੋਵਾਂ,ਰੁੱਸੇ ‘ਤੇ ਇਉਂ,
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।
ਰੱਬ ਦਾ ਰੂਪ ਅੈ ਦਿਲਾਂ,ਦਿਲੋਂ ਸਤਿਕਾਰ ਅੈ ਤੂੰ,
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।
ਮੈ ਕਦੇ ਨਹੀਂ ਚਾਹਿਆ,ਦਰਦ ਦਵਾਂ ਦਿਲ ਨੂੰ,
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।
ਸੱਚੇ ਦਿਲੋਂ ਮੇਰਾ ਨਾ ਕੋਈ,ਸਿਰਫ਼ ਰੱਬ ਮੰਨਦਾ ਰੂਪ,
ਤੈਨੂੰ ਪਿਆਰ ਕਰਦਾ,ਫਿਰ ਨਰਾਜਗੀ ਕਿਉਂ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ