ਗ਼ਜ਼ਲ-ਬੀਤੀ ਜੋ ਮੇਰੇ ਦਿਲ ਤੇ

5/5 - (1 vote)

ਗ਼ਜ਼ਲ

ਬੀਤੀ ਜੋ ਮੇਰੇ ਦਿਲ ਤੇ , ਤੇਰੇ ਤੋਂ ਦੂਰ ਹੋ ਕੇ ।

ਸ਼ਿਅਰਾਂ ਚ ਲਿਖ ਰਿਹਾ ਹਾਂ , ਸ਼ਬਦਾਂ ਚ ਉਹ ਪਰੋ ਕੇ ।

ਜੇ ਦਿਲ ਚ ਪਿਆਰ ਹੈ ਤਾਂ , ਦਸ ਜਾ ਕਰੀਬ ਹੋ ਕੇ ,

ਕੀ ਵੇਖਦਾ ਤੂੰ ਯਾਰਾ , ਮੁੜ-ਮੁੜ , ਖਲੋ-ਖਲੋ ਕੇ ।

ਮੱਕੇ ਨੂੰ ਕਿਉਂ ਮੈਂ ਜਾਵਾਂ , ਕੀ ਲੈਣ ਜਾਵਾਂ ਕਾਸ਼ੀ ,

ਮੈਂ ਯਾਰ ਵੇਖ ਲੈਨਾਂ , ਪਲਕਾਂ ਦੇ ਬਾਰ ਢੋ ਕੇ ।

ਨਾ ਦਿਨ ਨੂੰ ਚੈਨ ਆਵੇ , ਨਾ ਨੀਂਦ ਰਾਤ ਨੂੰ ਹੀ ,

ਉਹ ਤੀਰ ਨੈਣਾਂ ਵਾਲੇ , ਐਸੇ ਗਿਆ ਚੁਭੋ ਕੇ ।

ਵੇਖੇਗਾ ਜੋ ਵੀ ਤੈਨੂੰ , ਆਖੇਗਾ ਬੇਵਫ਼ਾ ਹੀ ,

ਲੰਘੇਗਾ ਕਿਸ ਤਰ੍ਹਾਂ ਤੂੰ , ਮਿੱਤਰਾਂ ਤੋਂ ਮੂੰਹ ਲੁਕੋ ਕੇ ।

ਮਹਿਬੂਬ ਮੇਰਾ ਆਇਆ , ਜਦ ਵਰ੍ਹਿਆਂ ਪਿੱਛੋਂ ਘਰ ਨੂੰ ,

ਦਰ ਤੋਂ ਲੰਘਾਇਆ ਸੀ ਮੈਂ , ਹੰਝੂ ਖੁਸ਼ੀ ਦੇ ਚੋ ਕੇ ।

ਤੈਨੂੰ ਮੈਂ ਆਖਿਆ ਸੀ ਨਾ ਪਿਆਰ ਕਰ ਦਿਲਾ ਤੂੰ ,

ਹੁਣ ਕਿਉਂ ਸੁਣਾ ਰਿਹਾ ਏ , ‘ਦਰਦੀ’ ਨੂੰ

ਹਾਲ ਰੋ ਕੇ ।

Teri yaad

ਸਰਬਜੀਤ ਦਰਦੀ

ਕੋਟਲੀ ਥਾਨ ਸਿੰਘ

ਜਲੰਧਰ

ਮੋ : 9914984222

Leave a Comment