ਤੇਰੀ ਕੁੱਖ ਵਿੱਚੋਂ ਸਕੂਨ ਸੀ ਮਾਏ,
ਤੂੰ ਦੁੱਖ ਝੱਲਿਆ ਮੈ ਚੁੱਪ ਸੀ ਮਾਏ।
ਮੁਕਾਵਣ ਬਾਰੇ ਸੋਚਿਆ ਜਿੰਨੇ ਵੀ,
ਤੂੰ ਪਿੱਛੇ ਨਾ ਹੱਟੀ ਮੈ ਖੁਸ਼ ਸੀ ਮਾਏ।
ਜੱਗ ਦੇਖਣ ਲਈ ਮੈ ਬੇਤਾਬ ਹੋਈ,
ਤੈਨੂੰ ਪਤਾ ਵੀ ਲੱਗਿਆ ਮੈ ਸੀ ਮਾਏ।
ਇੱਕ ਇੱਕ ਪਲ਼ ਸਾਂਭ ਤੂੰ ਰੱਖਿਆ,
ਜਦੋਂ ਮਿਲੀ ਜਿੰਦਗੀ ਸਾਹ ਸੀ ਮਾਏ।
ਧੀ ਹੋਵਣ ਨਾ ਡਰ ਪਾਉਂਦੇ ਸੀ ਤੈਨੂੰ,
ਹੱਤਿਆ ਹੋਣ ਨਾ ਦਿੱਤੀ ਤੂੰ ਸੀ ਮਾਏ।
ਤੂੰ ਦੁੱਖ ਨੂੰ ਝੱਲ ਕੇ ਜਿੰਦਗੀ ਦਿੱਤੀ,
ਸਾਹ ਇੱਕ ਮਿੱਕ ਹੁਣ ਡਰ ਨਾ ਮਾਏ।
ਭੁੱਖ ਲੱਗ ‘ ਤੇ ਤੂੰ ਖੁਦ ਭੁੱਖੀ ਰਹੀ,
ਮੇਰੇ ਮੂੰਹ ‘ ਚ ਨਿਵਾਲਾ ਤੂੰ ਸੀ ਪਾਏ।
ਹੰਝੂ ਡੁੱਲਣ ‘ ਤੇ ਮੈਨੂੰ ਹੋਸ਼ ਨਾ ਰਹੀ,
ਜਿੰਦਗੀ ‘ ਚ ਦੁਬਾਰਾ ਮਿਲ ਤੂੰ ਮਾਏ।
ਕਦੇ ਪਿਆਰ ਨਾ ਘੱਟ ਪਲ਼ ਕੀਤਾ,
ਗੌਰਵ ਵੇਖ ਧੀ ਤੇ ਮਾਂ ਦੁੱਖ ਪ੍ਰਗਟਾਏ।
ਧੀ ਤੋਂ ਮਾਂ ਫਿਰ ਧੀ ਹੀ ਜੰਮ ਲੈਂਦੀ,
ਮੁੜ ਤੇਰੀ ਜਿੰਦਗੀ ਸਲੂਟ ਨੀ ਮਾਏ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016