ਬੰਤਾ ਚੰਗਾ ਸ਼ਰਾਬ ਦਾ ਪਿਆਕੜ ਸੀ। ਜਦੋ ਪੀਣ ਲੱਗਦਾ ਆਪਣੀ ਹੋਸ਼ ਗਵਾ ਦਿੰਦਾ, ਕਈ ਵਾਰੀ ਚੁੱਕ ਕੇ ਘਰ ਲ਼ੈ ਕੇ ਆਉਣਾ ਪੈਂਦਾ। ਇੱਥੋਂ ਤੱਕ ਕਿ ਪਿੰਡ ਵਿੱਚ ਕੋਈ ਪ੍ਰੋਗਰਾਮ ਹੁੰਦਾ, ਲੋਕ ਉਸ ਨੂੰ ਕਹਿਣ ਤੋਂ ਕੰਨੀ ਕਤਰਾਉਂਦੇ, ਤੇ ਬੰਤਾ ਕਈ
ਵਾਰੀ ਵਿਆਹਾਂ, ਪਾਰਟੀਆਂ ਵਿੱਚ ਮੱਲੋਮੱਲੀ ਦਾ ਬਿਨ ਸੱਦਿਆ ਪ੍ਰਹੁਣਾ ਬਣ ਜਾਂਦਾ।
ਘਰ ਦੇ ਬਹੁਤ ਸਮਝਾਉਂਦੇ ਵੀ
ਇਸ ਤਰਾਂ ਨਾ ਕਰਿਆ ਕਰ,
ਸਿਆਣਾ ਬਣ, ਇਹ ਕੰਮ ਤੇਰੇ ਲਈ ਚੰਗਾ ਨਹੀਂ। ਪਰ ਉਹ ਟੱਸ ਤੋਂ ਮੱਸ ਨਾ ਹੁੰਦਾ। ਇੱਕ ਦਿਨ ਸ਼ਰਾਬ ਪੀ ਕੇ ਬਾਹਰ ਡਿੱਗ ਪਿਆ, ਬਹੁਤ ਸਾਰੇ ਲੋਕ ਬੰਤੇ ਦੇ ਦੁਆਲੇ ਇੱਕਠੇ ਹੋ ਗਏ। ਕੋਈ ਆਖੇ ਬੰਤੇ ਨੂੰ ਡਾਕਟਰ ਦੇ ਲ਼ੈ ਚੱਲੀਏ, ਤੇ ਕੋਈ ਕਹਿੰਦਾ ਸ਼ਰਾਬ ਜਿਆਦਾ ਚੜ੍ਹ ਗਈ, ਇਸਦੇ ਸਿਰ ਚ ਪਾਣੀ ਪਾਓ, ਇੱਕਠ ਵਿੱਚੋਂ ਇੱਕ ਅਵਾਜ਼ ਆਈ ਯਾਰ ਸ਼ਰਾਬੀ ਦਾ ਕੀ ਆ, ਇਹਨੂੰ ਇੱਕ ਪਊਆ ਹੋਰ ਪਿਆ ਦੇਵੋਂ
ਆਪੇ ਠੀਕ ਹੋ ਜਾਊ, ਇਹ ਗੱਲ ਸੁਣ ਕੇ ਬੰਤੇ ਨੇ ਕੰਨ ਫਿੜਕੇ ਅੱਖਾਂ ਖੋਲੀਆਂ ਤੇ ਕਹਿਣ ਲੱਗਿਆ “ਯਾਰ ਆਪਣੀਆਂ ਈ ਡਾਕਟਰੀਆਂ ਘੋਟੀ ਜਾਉਗੇ ਉਹਦੀ ਵੀ ਸੁਣ ਲਓ”, ਇਹ ਸੁਣ ਕੇ ਸਾਰੇ ਹੱਸ ਪਏ, ਤੇ ਘੁਸਰ ਮੁਸਰ ਕਰਦੇ
ਖਿਸਕ ਗਏ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417