ਰੱਖ ਲੈ ਦਾਤਿਆ ਆਪਣੇ ਦਰਾਂ ਤੇ ਤੂੰ
ਸਾਨੂੰ ਵਾਂਗ ਵਿਚਾਰਿਆਂ
ਰਹਿ ਲੈਣ ਦੇ ਤੂੰ
ਕੁਝ ਗਿਲੇ ਸ਼ਿਕਵੇ ਤੇਰੇ ਨਾਲ ਕਰ ਲਵਾਂਗੇ
ਦਿੱਲ ਖੋਹਲ ਕੇ ਗੱਲਾਂ
ਕਹਿ ਲੈਣ ਦੇ ਤੂੰ
ਤੇਰੇ ਬਿਨਾ ਹੋਰ ਸਹਾਰੇ
ਸਭ ਫਿੱਕੇ ਫਿੱਕੇ ਜਾਪਣ
ਆਪਣਿਆਂ ਚਰਨਾਂ ਦੇ
ਵਿੱਚ ਢਹਿ ਲੈਣ ਦੇ ਤੂੰ
ਤੇਰੇ ਦਰਾਂ ਦੀ ਚੰਦਨ ਧੂੜ ਮੱਥੇ ਤੇ ਲਾ ਕੇ
ਸਾਡੇ ਖੋਟਿਆਂ ਕਰਮਾਂ ਨੂੰ ਖਹਿ ਲੈਣ ਦੇ ਤੂੰ
ਕੋਟਿ ਕੋਟਿ ਸ਼ੁਕਰਾਨਾ
ਤੇਰੇ ਕੀਤੇ ਅਹਿਸਾਨਾਂ ਦਾ
ਦੁੱਖਾਂ ਸੁੱਖਾਂ ਦੀਆਂ ਅਦਾਵਾਂ ਸਹਿ ਲੈਣ ਦੇ ਤੂੰ
ਰਹਿੰਦੇ ਸੁਆਸਾਂ ਤੱਕ ਚਰਨਾਂ ਨਾਲ ਜੋੜ ਕੇ ਰੱਖੀਂ
ਅੰਮ੍ਰਿਤ ਰੱਸ ਫਿਜਾਵਾਂ ਵਿੱਚ ਵਹਿ ਲੈਣ ਦੇ ਤੂੰ
ਤਪੀਆ ਵਿਛਿਆ ਤੇਰੀਆਂ ਬਰੂਹਾਂ ਉੱਤੇ
ਇੱਕ ਅਰਦਾਸ ਭਾਟ ਕੀਰਤ ਦੀ ਕਹਿ ਲੈਣ ਦੇ ਤੂੰ
****************
ਕੀਰਤ ਸਿੰਘ ਤਪੀਆ
ਅੰਮ੍ਰਿਤਸਰ